ਮਾਣ ਵਾਲੀ ਗੱਲ ! ਭਾਰਤੀ ਮੂਲ ਦੇ ਨੀਲ ਮੋਹਨ YouTube ਦੇ ਬਣੇ ਨਵੇਂ CEO

0
3354

ਵਪਾਰ | ਭਾਰਤੀ ਮੂਲ ਦੇ ਨੀਲ ਮੋਹਨ ਨੂੰ YouTube ਦਾ ਨਵਾਂ CEO ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੀਲ ਮੋਹਨ ਯੂਟਿਊਬ ਦੇ ਸੀ.ਪੀ.ਓ. ਸੀ, ਉਨ੍ਹਾਂ ਨੂੰ ਤਰੱਕੀ ਦੇ ਕੇ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਨੀਲ ਮੋਹਨ 2008 ਤੋਂ ਗੂਗਲ ਨਾਲ ਕੰਮ ਕਰ ਰਹੇ ਹਨ। ਸਾਲ 2013 ‘ਚ ਕੰਪਨੀ ਨੇ ਉਨ੍ਹਾਂ ਨੂੰ 544 ਕਰੋੜ ਰੁਪਏ ਦਾ ਬੋਨਸ ਦਿੱਤਾ ਸੀ।

ਉਹ ਸਾਬਕਾ ਸੀਈਓ ਸੂਜ਼ਨ ਡਾਇਨੇ ਵੋਜਿਕੀ ਦੀ ਥਾਂ ਲੈਣਗੇ। ਸੂਜ਼ਨ ਨੇ ਹਾਲ ਹੀ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। 54 ਸਾਲਾ ਵੋਜਿਕੀ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੀ ਹੈ। ਆਪਣੀ ਸਿਹਤ ਅਤੇ ਨਿੱਜੀ ਜ਼ਿੰਦਗੀ ‘ਤੇ ਵੀ ਧਿਆਨ ਦੇਣਾ ਚਾਹੁੰਦੀ ਹੈ। ਇਸ ਲਈ ਉਹ ਅਹੁਦਾ ਛੱਡ ਰਹੀ ਹੈ। ਉਹ ਸਾਲ 2014 ‘ਚ ਯੂਟਿਊਬ ਦੀ ਸੀਈਓ ਬਣੀ ਸੀ।

ਸੂਜ਼ਨ ਨੇ ਨੀਲ ਨੂੰ YouTube ਦਾ CEO ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੱਤੀ। ਸੂਜ਼ਨ ਨੇ ਕਿਹਾ ਕਿ ਅਸੀਂ ਸ਼ਾਰਟਸ, ਸਟ੍ਰੀਮਿੰਗ ਅਤੇ ਸਬਸਕ੍ਰਿਪਸ਼ਨ ‘ਚ ਜੋ ਕਰ ਰਹੇ ਹਾਂ ਉਹ ਸ਼ਾਨਦਾਰ ਹੈ। ਨੀਲ ਸਾਡੀ ਅਗਵਾਈ ਕਰਨ ਲਈ ਸਹੀ ਵਿਅਕਤੀ ਹੈ। ਮੈਂ YouTube ‘ਤੇ ਓਨਾ ਭਰੋਸਾ ਕਰਦੀ ਹਾਂ, ਜਿੰਨਾ ਮੈਂ 9 ਸਾਲ ਪਹਿਲਾਂ ਕੀਤਾ ਸੀ। YouTube ਦੇ ਬਿਹਤਰੀਨ ਦਿਨ ਅਜੇ ਆਉਣੇ ਬਾਕੀ ਹਨ।