ਮੁੰਬਈ । ਗਲੋਬਲ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਤੋਂ ਹਾਲ ਹੀ ‘ਚ ਆਪਣੇ ਨਾਂ ਤੋਂ ਪਤੀ ਨਿਕ ਜੋਨਸ ਦਾ ਸਰਨੇਮ ਹਟਾ ਦਿੱਤਾ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਲਚਲ ਮਚ ਗਈ, ਜਿਵੇਂ ਹੀ ਇਹ ਖਬਰ ਵਾਇਰਲ ਹੋਈ ਤਾਂ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ‘ਦੇਸੀ ਗਰਲ’ ਅਮਰੀਕੀ ਗਾਇਕ-ਪਤੀ ਨਿਕ ਨੂੰ ਜਲਦ ਹੀ ਤਲਾਕ ਦੇਣ ਵਾਲੀ ਹੈ।

ਹਾਲਾਂਕਿ, ਇਨ੍ਹਾਂ ਖਬਰਾਂ ਦੇ ਵਿਚਕਾਰ, ਪ੍ਰਿਯੰਕਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ (ਪ੍ਰਿਯੰਕਾ ਚੋਪੜਾ ਵੀਡੀਓ) ਪੋਸਟ ਕੀਤਾ ਹੈ, ਜਿਸ ‘ਚ ਉਹ ਜੋਨਸ ਬ੍ਰਦਰ ਦਾ ਮਜ਼ਾਕ ਉਡਾਉਂਦੀ ਨਜ਼ਰ ਆ ਰਹੀ ਹੈ।
ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਜੋਨਸ ਬ੍ਰਦਰ ਨੂੰ ਰੋਸਟ ਕਰਦੇ ਹੋਏ ਇੱਕ ਮਜ਼ਾਕੀਆ ਵੀਡੀਓ (ਪ੍ਰਿਯੰਕਾ ਚੋਪੜਾ ਰੋਸਟ ਨਿਕ ਜੋਨਸ) ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਗੋਲਡਨ ਸੀਕੁਇਨ ਡਰੈੱਸ ਪਾ ਕੇ ਸਟੇਜ ‘ਤੇ ਖੜ੍ਹ ਕੇ ਜੋਨਸ ਬ੍ਰਦਰਜ਼ ਦਾ ਮਜ਼ਾਕ ਉਡਾਉਂਦੀ ਨਜ਼ਰ ਆ ਰਹੀ ਹੈ।

ਇਸ ਕਲਿੱਪ ਵਿੱਚ ਅਭਿਨੇਤਰੀ ਆਪਣੇ ਤੇ ਨਿਕ ਵਿਚਕਾਰ ਉਮਰ ਦੇ ਅੰਤਰ ਦਾ ਮਜ਼ਾਕ ਉਡਾਉਣ ਲਈ ਭਾਰਤ ਦੀ ਤਾਰੀਫ ਕਰਦੀ ਦਿਖਾਈ ਦੇ ਰਹੀ ਹੈ।
ਵੀਡੀਓ ‘ਚ ਪ੍ਰਿਯੰਕਾ ਕਹਿੰਦੀ ਹੈ, ”ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਤੇ ਉਤਸ਼ਾਹਿਤ ਹਾਂ, ਅੱਜ ਰਾਤ ਮੈਂ ਆਪਣੇ ਪਤੀ ਨਿਕ ਜੋਨਸ ਤੇ ਉਨ੍ਹਾਂ ਦੇ ਬ੍ਰਦਰਜ਼ ਨੂੰ ਰੋਸਟ ਕਰਨ ਜਾ ਰਹੀ ਹਾਂ, ਜਿਨ੍ਹਾਂ ਦੇ ਨਾਂ ਮੈਨੂੰ ਕਦੇ ਯਾਦ ਨਹੀਂ ਰਹਿੰਦੇ। ਮੈਂ ਭਾਰਤ ਤੋਂ ਆਈ ਹਾਂ ਜਿੱਥੇ ਸੱਭਿਆਚਾਰ, ਸੰਗੀਤ ਤੇ ਮਨੋਰੰਜਨ ਬਹੁਤ ਮਸ਼ਹੂਰ ਹਨ, ਇਸ ਲਈ ਇਹ ਸਪੱਸ਼ਟ ਹੈ ਕਿ ਇਹ ਜੋਨਸ ਬ੍ਰਦਰਜ਼ ਲਈ ਨਹੀਂ ਬਣਾਇਆ।”

ਪ੍ਰਿਯੰਕਾ ਨੇ ਆਪਣਾ ਮਜ਼ਾਕ ਜਾਰੀ ਰੱਖਦੇ ਹੋਏ ਕਿਹਾ, ”ਨਿਕ ਤੇ ਮੇਰੇ ‘ਚ 10 ਸਾਲ ਦਾ ਫਰਕ ਹੈ। ਨਾਲ ਹੀ ਉਹ 90 ਦੇ ਦਹਾਕੇ ਤੋਂ ਪੌਪ ਕਲਚਰ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਨੂੰ ਨਹੀਂ ਸਮਝਦਾ ਤੇ ਮੈਂ ਉਸ ਨੂੰ ਸਮਝਾਉਂਦੀ ਹਾਂ। ਨਿਕ ਨੇ ਮੈਨੂੰ ਟਿਕਟਾਕ ਚਲਾਉਣਾ ਸਿਖਾਇਆ ਤੇ ਮੈਂ ਉਸ ਨੂੰ ਦਿਖਾਇਆ ਕਿ ਇੱਕ ਸਫਲ ਕਰੀਅਰ ਕਿਹੋ ਜਿਹਾ ਹੁੰਦਾ ਹੈ।”

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ‘ਦਿ ਜੋਨਸ ਬ੍ਰਦਰਜ਼ ਫੈਮਿਲੀ ਰੋਸਟ’ ਨੂੰ ਪ੍ਰਮੋਟ ਕਰ ਰਹੀ ਹੈ, ਜੋ 23 ਨਵੰਬਰ ਨੂੰ OTT ਪਲੇਟਫਾਰਮ ‘ਤੇ ਰਿਲੀਜ਼ ਚੁੱਕਾ ਹੈ। ਨਾਲ ਹੀ ਪ੍ਰਿਯੰਕਾ ਦੇ ਨਾਂ ਤੋਂ ਸਰਨੇਮ ਹਟਾਉਣ ਦਾ ਕਾਰਨ ਇਸ ਸ਼ੋਅ ਦਾ ਪ੍ਰਮੋਸ਼ਨ ਮੰਨਿਆ ਜਾ ਰਿਹਾ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ