‘ਨਿਕ ਜੋਨਸ ਦੀ ਪਤਨੀ’ ਕਹਿਣ ‘ਤੇ ਭੜਕੀ ਪ੍ਰਿਯੰਕਾ ਚੋਪੜਾ, ਗੁੱਸੇ ‘ਚ ਕਹਿ ਦਿੱਤੀ ਇਹ ਗੱਲ

0
6916

ਮੁੰਬਈ | ਪ੍ਰਿਯੰਕਾ ਚੋਪੜਾ ਹਾਲ ਹੀ ‘ਚ ਇਕ ਗੱਲ ਨੂੰ ਲੈ ਕੇ ਕਾਫੀ ਗੁੱਸੇ ‘ਚ ਨਜ਼ਰ ਆਈ। ਦਰਅਸਲ, ਉਹ ਇਨ੍ਹੀਂ ਦਿਨੀਂ ਹੋਰ ਕੰਮਾਂ ਦੇ ਨਾਲ-ਨਾਲ ਆਪਣੀ ਹਾਲੀਵੁੱਡ ਫਿਲਮ ‘ਦ ਮੈਟ੍ਰਿਕਸ ਰਿਸਰੈਕਸ਼ਨ’ (The Matrix Resurrection) ਦੀ ਪ੍ਰਮੋਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ‘ਚ ਉਨ੍ਹਾਂ ਦਾ ਨਾਂ ਇਸ ਤਰ੍ਹਾਂ ਲਿਆ ਗਿਆ ਕਿ ਉਨ੍ਹਾਂ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ।

ਦੱਸ ਦੇਈਏ ਕਿ ਕੁਝ ਰਿਪੋਰਟਾਂ ‘ਚ ਉਸ ਨੂੰ ਨਿਕ ਜੋਨਸ ਦੀ ਪਤਨੀ ਕਿਹਾ ਗਿਆ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਚ ਵੀ ਕੀਤਾ ਹੈ।

ਇੰਨਾ ਹੀ ਨਹੀਂ, ਪ੍ਰਿਯੰਕਾ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਉਸ ਨੇ ਲਿਖਿਆ, “ਬਹੁਤ ਦਿਲਚਸਪ ਹੈ ਕਿ ਮੈਂ ਹੁਣ ਤੱਕ ਦੀ ਸਭ ਤੋਂ ਮਸ਼ਹੂਰ ਫਿਲਮ ਫਰੈਂਚਾਇਜ਼ੀ ਵਿੱਚੋਂ ਇਕ ਦਾ ਪ੍ਰਚਾਰ ਕਰ ਰਹੀ ਹਾਂ ਤੇ ਮੈਨੂੰ ਅਜੇ ਵੀ ਦਿ ਵਾਈਫ ਆਫ… ਕਿਹਾ ਜਾ ਰਿਹਾ ਹੈ।”

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ