ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਫ੍ਰੀ ਸਫ਼ਰ ਦੀ ਸਹੂਲਤ ਦੇਣ ਕਰਕੇ ਪ੍ਰਾਈਵੇਟ ਬੱਸ ਸੰਚਾਲਕਾਂ ਨੇ ਸੂਬੇ ਭਰ ‘ਚ ਦਿੱਤਾ ਧਰਨਾ

0
9458

ਜਲੰਧਰ | ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ਵਿਚ ਮਹਿਲਾਵਾਂ ਨੂੰ ਮੁਫਤ ਸਹੂਲਤ ਦਿੱਤੀ ਜਾਂਦੀ ਹੈ। ਹੁਣ ਇਸ ਸਹੂਲਤ ਤੋਂ ਤੰਗ ਆਏ ਨਿੱਜੀ ਬੱਸ ਸੰਚਾਲਕ ਨੇ ਸੂਬੇ ਭਰ ਵਿਚ ਰੋਸ ਪ੍ਰਦਰਸ਼ਨ ਕੀਤਾ ਹੈ। ਸੰਚਾਲਕ ਵਲੋਂ ਬੱਸ ਸਟੈਂਡ ਉਪਰ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ।

ਸੰਚਾਲਕਾਂ ਨੇ ਸਰਕਾਰ ਕੋੋਲੋ ਮੰਗ ਕੀਤੀ ਹੈ ਕਿ ਟਰਾਂਸਪੋਰਟ ਵਿਭਾਗ ਪਹਿਲਾਂ ਹੀ ਮਾੜੀ ਸਥਿਤੀ ਵਿਚ ਹੈ। ਇਹ ਸਹੂਲਤ ਦੇ ਕੇ ਸਰਕਾਰ ਨਿੱਜੀ ਬੱਸ ਸੰਚਾਲਕਾਂ ਦਾ ਭਾਰੀ ਨੁਕਸਾਨ ਕਰ ਰਹੀ ਹੈ। ਨਿੱਜੀ ਬੱਸ ਸੰਚਾਲਕਾਂ ਨੇ ਕਿਹਾ ਹੈ ਕਿ ਮਹਿਲਾਵਾਂ ਪ੍ਰਾਈਵੇਟ ਬੱਸਾਂ ਵਿਚ ਨਹੀਂ ਬੈਠਦੀਆਂ। ਉਹਨਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਫਰ ਮਹਿੰਗਾ ਪੈਦਾ ਹੈ। ਇੰਨਾ ਕਿਰਾਇਆ ਦੇਣਾ ਉਹਨਾਂ ਲਈ ਔਖਾ ਹੈ।

ਪ੍ਰਾਈਵੇਟ ਸੰਚਾਲਕਾਂ ਦੇ ਧਰਨੇ ਕਰਕੇ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਆਪਣੇ ਮੰਜ਼ਿਲ ਉਪਰ ਪਹੁੰਚ ਲਈ ਕਾਫੀ ਦਿੱਕਤਾਂ ਆਈਆਂ। ਸੰਚਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਬਾਰੇ ਵੀ ਕੁਝ ਸੋਚੇ। ਉਹਨਾਂ ਆਖਿਆ ਕਿ ਜੇਕਰ ਇਹ ਸਿਸਟਮ ਇਸ ਤਰੀਕੇ ਹੀ ਚੱਲਦਾ ਰਿਹਾ ਤਾਂ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਪਾਲਣ-ਪੋਸ਼ਣ ਔਖਾ ਹੋ ਜਾਵੇਗਾ।

ਮਹਿਲਾਵਾਂ ਨੂੰ ਬੱਸਾਂ ਵਿਚ ਫ੍ਰੀ ਸਫਰ ਕੈਪਟਨ ਸਰਕਾਰ ਨੇ ਕੀਤਾ ਸੀ। ਆਪ ਪਾਰਟੀ ਦੀ ਸਰਕਾਰ ਬਣਦਿਆਂ ਇਸ ਨੂੰ ਬਦਲਿਆ ਨਹੀਂ ਗਿਆ। ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਸੀ ਕਿ ਮਹਿਲਾਵਾਂ ਲਈ ਫ੍ਰੀ ਸਫ਼ਰ ਜਾਰੀ ਰਹੇਗਾ।