ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਦੀ ਮੌਤ ਦੇ ਮਾਮਲੇ ‘ਚ ਮੁੱਖ ਦੋਸ਼ੀ ਸਮਰ ਸਿੰਘ ਗ੍ਰਿਫਤਾਰ

0
444

ਬਿਹਾਰ | ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਦੀ ਮੌਤ ਦੇ ਮਾਮਲੇ ਦੇ ਮੁੱਖ ਦੋਸ਼ੀ ਗਾਇਕ ਸਮਰ ਸਿੰਘ ਨੂੰ ਯੂਪੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸਮਰ ਸਿੰਘ ਨੂੰ ਬੀਤੀ ਰਾਤ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣਾ ਖੇਤਰ ਤੋਂ ਹਿਰਾਸਤ ਵਿਚ ਲਿਆ। ਸਮਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਈ ਟੀਮ ਵਿਚ ਸ਼ਾਮਲ ਆਸ਼ਾਪੁਰ ਚੌਕੀ ਇੰਚਾਰਜ ਅਖਿਲੇਸ਼ ਵਰਮਾ ਅਨੁਸਾਰ ਥਾਣਾ ਨੰਦਗ੍ਰਾਮ ਖੇਤਰ ਅਧੀਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਸਮਰ ਸਿੰਘ ਨੂੰ ਪੁਲਿਸ ਵੱਲੋਂ ਪਹਿਲਾਂ ਗਾਜ਼ੀਆਬਾਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਫਿਰ ਵਾਰਾਣਸੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਫਿਲਹਾਲ ਸਮਰ ਸਿੰਘ ਨੂੰ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ‘ਚ ਰੱਖਿਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਭੋਜਪੁਰੀ ਫਿਲਮਾਂ ਦੀ ਅਦਾਕਾਰਾ ਅਕਾਂਕਸ਼ਾ ਦੂਬੇ ਦੀ ਲਾਸ਼ 26 ਮਾਰਚ ਨੂੰ ਸਾਰਨਾਥ ਦੇ ਇਕ ਹੋਟਲ ਵਿਚ ਮਿਲੀ ਸੀ। ਇਸ ਮਾਮਲੇ ਵਿਚ ਮ੍ਰਿਤਕ ਅਦਾਕਾਰਾ ਦੀ ਮਾਂ ਮਧੂ ਦੀ ਤਹਿਰੀਕ ’ਤੇ ਪੁਲਿਸ ਨੇ ਆਜ਼ਮਗੜ੍ਹ ਵਾਸੀ ਸਮਰ ਸਿੰਘ ਅਤੇ ਸੰਜੇ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਦੋਵੇਂ ਮੁਲਜ਼ਮ ਸ਼ੁਰੂ ਤੋਂ ਹੀ ਫ਼ਰਾਰ ਸਨ, ਜਿਨ੍ਹਾਂ ਵਿਚੋਂ ਹੁਣ ਸਮਰ ਨੂੰ ਫੜ ਲਿਆ ਗਿਆ ਹੈ। ਇਨ੍ਹਾਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ।