ਲੁਧਿਆਣਾ | ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਡੱਲਾ ਨਹਿਰ ਵਿੱਚ ਡਿੱਗੀ ਕਾਰ ਵਿੱਚੋਂ ਦੋ ਨੌਜਵਾਨਾਂ ਇਕਬਾਲ ਅਤੇ ਮਨਜਿੰਦਰ ਨੂੰ ਲੋਕਾਂ ਨੇ ਬਚਾ ਲਿਆ ਸੀ। ਜਦਕਿ ਕਾਰ ਦੀ ਅਗਲੀ ਸੀਟ ‘ਤੇ ਬੈਠੇ ਦਿਲਪ੍ਰੀਤ ਅਤੇ ਸਤਨਾਮ ਪਾਣੀ ‘ਚ ਵਹਿ ਗਏ ਸਨ। ਦਿਲਪ੍ਰੀਤ ਦੀ ਲਾਸ਼ 1 ਦਿਨ ਪਹਿਲਾਂ ਮਿਲੀ ਸੀ ਜਦੋਂਕਿ ਸਤਨਾਮ ਦੀ ਲਾਸ਼ ਕੱਲ੍ਹ ਮਿਲੀ ਹੈ।
ਸਤਨਾਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰੱਖਵਾਇਆ ਗਿਆ ਹੈ। ਲਾਸ਼ ਮਿਲਣ ਤੋਂ ਬਾਅਦ ਹੀ ਸਤਨਾਮ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸਤਨਾਮ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਡੇਢ ਸਾਲ ਦਾ ਹੈ ਅਤੇ ਛੋਟਾ ਬੇਟਾ ਮਹਿਜ਼ 7 ਮਹੀਨਿਆਂ ਦਾ ਹੈ।
ਡੇਢ ਸਾਲ ਦਾ ਬੇਟਾ ਅੱਜ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਭੇਟ ਕਰੇਗਾ। ਛੋਟੇ ਪੁੱਤਰ ਦੀ ਸਤਨਾਮ ਨੇ ਪਹਿਲੀ ਲੋਹੜੀ ਮਨਾਉਣੀ ਸੀ। ਜਿਸ ਦੀਆਂ ਤਿਆਰੀਆਂ ਵੀ ਪਰਿਵਾਰ ‘ਚ ਜ਼ੋਰਾਂ ‘ਤੇ ਚੱਲ ਰਹੀਆਂ ਸਨ। ਦੋਵੇਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡਾਂ ਵਿੱਚ ਸੋਗ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਦਿਲਪ੍ਰੀਤ ਦਾ ਵੱਡਾ ਭਰਾ ਵੀ ਕੈਨੇਡਾ ਤੋਂ ਆਵੇਗਾ।