ਮੁੰਬਈ ‘ਚ ਮਿਲੀ 140 ਕਿਲੋ ਹੈਰੋਇਨ ਦੇ ਮਾਮਲੇ ‘ਚ ਤਰਨਤਾਰਨ ਦਾ ਪ੍ਰਭਜੀਤ ਸਿੰਘ ਗ੍ਰਿਫ਼ਤਾਰ, ਪਾਕਿਸਤਾਨ ਤੋਂ ਮੰਗਵਾਇਆ ਸੀ ਸੀਮੈਂਟ

0
3264

ਤਰਨਤਾਰਨ/ਮੁੰਬਈ | 140 ਕਿਲੋ ਹੈਰੋਇਨ ਦੇ ਮਾਮਲੇ ‘ਚ ਰੈਵੇਨਿਊ ਇੰਟੈਲੀਜੈਂਸ ਡਾਇਰੈਕਟਰ ਮੁੰਬਈ ਨੇ ਤਰਨਤਾਰਨ ‘ਚ ਛਾਪਾ ਮਾਰ ਕੇ ਇੰਪੋਰਟ ਦਾ ਕੰਮ ਕਰਨ ਵਾਲੇ ਪ੍ਰਭਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ।

ਪ੍ਰਭਜੀਤ ਸਿੰਘ ਨੇ ਪਾਕਿਸਤਾਨ ਤੋਂ ਸੀਮੈਂਟ ਮੰਗਵਾਇਆ ਸੀ। ਮੁੰਬਈ ਬੰਦਰਗਾਹ ‘ਤੇ ਇਸ ਸੀਮੈਂਟ ‘ਚੋਂ 140 ਕਿਲੋ ਹੈਰੋਇਨ ਬਰਾਮਦ ਹੋਈ।

ਪ੍ਰਭਜੀਤ ਸਿੰਘ ਦੇ ਪਰਿਵਾਰ ਨੇ ਇਹ ਦਾਅਵਾ ਕੀਤਾ ਕਿ ਇਸ ਹੈਰੋਇਨ ਦੀ ਖੇਪ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਛਾਪੇ ਦੌਰਾਨ ਟੀਮ ਨੂੰ ਕੁਝ ਨਹੀਂ ਮਿਲਿਆ।

ਜਾਂਚ ‘ਚ ਇਹ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਪ੍ਰਭਜੀਤ ਨੇ ਸੀਮੈਂਟ ਮੰਗਵਾਇਆ ਸੀ, ਜਿਸ ਵਿਚੋਂ ਮੁੰਬਈ ਬੰਦਰਗਾਹ ‘ਤੇ 140 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਪ੍ਰਭਜੀਤ ਸਿੰਘ ਦੇ ਘਰ ਛਾਪਾ ਮਾਰਿਆ ਗਿਆ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)