ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ, ਦੁਕਾਨ ‘ਚ ਵੜ ਕੇ ਵਿਧਵਾ ਔਰਤ ਤੇ ਧੀ ਦੀ ਕੀਤੀ ਕੁੱਟਮਾਰ

0
772

ਕਪੂਰਥਲਾ | ਥਾਣਾ ਕਰਤਾਰਪੁਰ ਅਧੀਨ ਆਉਦੇਂ ਪਿੰਡ ਧੀਰਪੁਰ ਵਿੱਚ ਪਿੰਡ ਦੇ ਹੀ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਦਿਆਂ ਵਿਧਵਾ ਔਰਤ ਤੇ ਉਸ ਦੀ ਧੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਸਿਵਲ ਹਸਪਤਾਲ ਕਰਤਾਰਪੁਰ ‘ਚ ਜ਼ੇਰੇ ਇਲਾਜ ਰਮਨਦੀਪ ਕੌਰ ਪਤਨੀ ਜਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੀ ਮਾਂ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦੀਆਂ ਹਨ।

ਪਿੰਡ ਦਾ ਹੀ ਇਕ ਵਿਅਕਤੀ ਹਰਪ੍ਰੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਪੀ ਸੀ ਆਰ ਵਿੱਚ ਮੁਲਾਜ਼ਮ ਹੈ, ਪਹਿਲਾਂ ਵੀ ਸਾਨੂੰ ਕਈ ਵਾਰ ਸ਼ਰਾਬ ਪੀ ਕੇ ਗਾਲੀ-ਗਲੋਚ ਕਰਦਾ ਰਿਹਾ ਹੈ ਪਰ ਅਸੀਂ ਇਕੱਲੀਆਂ ਹੋਣ ਕਾਰਨ ਕੁਝ ਨਹੀਂ ਬੋਲਦੀਆਂ ਸੀ।

ਬੀਤੇ ਕੱਲ ਫਿਰ ਹਰਪ੍ਰੀਤ ਸਿੰਘ ਆਪਣੀ ਐਕਟਿਵਾ ‘ਤੇ ਆ ਰਿਹਾ ਸੀ ਤਾਂ ਸਾਡੀ ਦੁਕਾਨ ਦੇ ਬਾਹਰ ਆ ਕੇ ਗਾਲ੍ਹਾਂ ਕੱਢਣ ਲੱਗ ਪਿਆ, ਜਦੋਂ ਅਸੀਂ ਉਸ ਨੂੰ ਇਸ ਦਾ ਕਾਰਨ ਪੁਛਿਆ ਤਾਂ ਉਸ ਨੇ ਮੇਰੀ ਤੇ ਮੇਰੀ ਮਾਂ ਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਅਤੇ ਮੇਰੇ ਕੱਪੜੇ ਪਾੜ ਦਿੱਤੇ।

ਰਮਨਦੀਪ ਕੌਰ ਨੇ ਕਿਹਾ ਕਿ ਹਰਪ੍ਰੀਤ ਸਿੰਘ ਪੁਲਿਸ ਮੁਲਾਜ਼ਮ ਹੋਣ ਦਾ ਨਾਜਾਇਜ਼ ਫਾਇਦਾ ਚੁੱਕ ਕੇ ਸਾਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ।

ਦੂਜੇ ਪਾਸੇ ਸਿਵਲ ਹਸਪਤਾਲ ਕਰਤਾਰਪੁਰ ਵਿੱਚ ਹੀ ਜ਼ੇਰੇ ਇਲਾਜ ਹਰਪ੍ਰੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਕਤ ਮਾਂ-ਧੀ ਗਲੀ ‘ਚੋਂ ਲੰਘਦੇ ਮੇਰੇ ਪਤੀ ਨੂੰ ਗਾਲ੍ਹਾਂ ਕੱਢਦੀਆਂ ਸਨ। ਬੀਤੇ ਕੱਲ ਵੀ ਜਦੋਂ ਮੈਂ ਤੇ ਮੇਰਾ ਪਤੀ ਆਪਣੇ ਘਰ ਜਾ ਰਹੇ ਸੀ ਤਾਂ ਉਕਤ ਮਾਂ-ਧੀ ਨੇ ਫਿਰ ਗਾਲ੍ਹਾਂ ਕੱਢੀਆਂ, ਜਿਸ ‘ਤੇ ਸਾਡਾ ਝਗੜਾ ਹੋ ਗਿਆ।

ਇਸ ਸਬੰਧੀ ਜਦੋਂ ਏਐੱਸਆਈ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਗਏ ਸੀ ਪਰ ਦੋਵਾਂ ਧਿਰਾਂ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ, ਬਿਆਨ ਲੈਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ