ਪੁਲਿਸ ਕਰਮੀ ਨੇ ਆਪਣੇ ਪਰਿਵਾਰ ‘ਤੇ ਕੀਤੀ ਫਾਈਰਿੰਗ, 1 ਲੜਕੇ ਦੀ ਮੌਤ, 2 ਨੂੰਹਾਂ ਸਮੇਤ 3 ਗੰਭੀਰ ਜ਼ਖ਼ਮੀ

0
430

ਹਰਿਆਣਾ . ਕੈਥਲ ਜ਼ਿਲ੍ਹੇ ਦੀ ਪੁਲਿਸ ਲਾਈਨ ਵਿਚ ਤਾਇਨਾਤ ਇੰਸਪੈਕਟਰ ਸਤਵੀਰ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਇਕ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਉਸੇ ਸਮੇਂ ਬਚਾਅ ਲਈ ਆਈਆਂ ਦੋਵੇਂ ਨੂੰਹਾਂ ਵੀ ਜ਼ਖਮੀ ਹੋ ਗਈਆਂ। ਜ਼ਖਮੀ ਬੇਟੇ ਅਤੇ ਦੋ ਨੂੰਹਾਂ ਨੂੰ ਗੰਭੀਰ ਹਾਲਤ ਵਿੱਚ ਰੋਹਤਕ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।
ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਥਾਣੇਦਾਰ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 12 ਵਜੇ ਇੰਸਪੈਕਟਰ ਦਾ ਲੜਕਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਇੰਸਪੈਕਟਰ ਨੇ ਆਪਣਾ ਲਾਇਸੈਂਸ ਰਿਵਾਲਵਰ ਤਾਣ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਵਿਚ ਇਕ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਸਮੇਂ ਦੌਰਾਨ ਦੋਵੇਂ ਨੂੰਹਾਂ ਵੀ ਬਚਾਅ ਲਈ ਆ ਗਈਆਂ। ਬਚਾਅ ਦੌਰਾਨ ਉਨਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ।
ਦੋਸ਼ੀ ਪੁਲਿਸ ਇੰਸਪੈਕਟਰ ਕੁਆਰਟਰਾਂ ਵਿਚ ਰਹਿੰਦਾ ਸੀ। ਉਸਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਥਾਣਾ ਸਿਵਲ ਲਾਈਨ ਦੇ ਪ੍ਰਹਿਲਦ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਖਮੀਆਂ ਦੇ ਬਿਆਨ ਲੈਣ ਰੋਹਤਕ ਪੀਜੀਆਈ ਜਾ ਰਹੇ ਹਨ। ਤਾਂ ਹੀ ਪਤਾ ਚੱਲੇਗਾ ਕਿ ਇੰਸਪੈਕਟਰ ਨੇ ਅਜਿਹਾ ਕਦਮ ਕਿਉਂ ਉਠਾਇਆ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਇੰਸਪੈਕਟਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਦੇ ਕਈ ਕਰਮਚਾਰੀ ਤਣਾਏ ਵਿੱਚ ਨਜ਼ਰ ਆ ਰਹੇ ਹਨ। ਕਿਉਂਕਿ ਸਿਪਾਹੀ ਵਿਕਰਮ ਨੇ ਹਿਸਾਰ ਵਿਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ। ਐਤਵਾਰ ਨੂੰ ਗੁਰੂਗਰਾਮ ਵਿੱਚ ਤਾਇਨਾਤ ਇੰਸਪੈਕਟਰ ਨੇ ਖੁਦਕੁਸ਼ੀ ਕਰ ਲਈ। ਐਤਵਾਰ ਰਾਤ ਨੂੰ ਕੈਥਲ ਵਿੱਚ ਇੰਸਪੈਕਟਰ ਸਤਬੀਰ ਨੇ ਆਪਣੇ ਬੇਟਿਆਂ ‘ਤੇ ਗੋਲੀਆਂ ਚਲਾ ਦਿੱਤੀਆਂ।