ਹੁਸ਼ਿਆਰਪੁਰ (ਅਮਰੀਕ ਕੁਮਾਰ) | ਚੋਰੀ ਕਰਦੇ ਫੜ੍ਹੇ ਗਏ ਇੱਕ ਚੋਰ ਨੂੰ ਜਦੋਂ ਪੁਲਿਸ ਮੁਲਾਜ਼ਮ ਥਾਣੇ ਲਿਜਾ ਰਹੇ ਸਨ ਤਾਂ ਚੋਰ ਨੇ ਪੁਲਿਸ ਵਾਲੇ ਨੂੰ ਹੀ ਵੱਢ ਲਿਆ। ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਚੋਰ ਉੱਤੇ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ ਹੈ।
ਹੁਸ਼ਿਆਰਪੁਰ ਦੇ ਪਿੰਡ ਚੌਹਾਲ ਵਿੱਚ ਚੋਰੀ ਕਰਦੇ ਪਰਿਵਾਰ ਨੇ ਇੱਕ ਮੁੰਡੇ ਨੂੰ ਫੜ੍ਹਿਆ ਅਤੇ ਪੁਲਿਸ ਸੱਦ ਲਈ। ਪੁਲਿਸ ਆਈ ਅਤੇ ਚੋਰ ਨੂੰ ਥਾਣੇ ਲਿਜਾਣ ਲੱਗੀ।
ਚੋਰ ਨੇ ਗੱਡੀ ਵਿੱਚ ਹੀ ਪੁਲਿਸ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਇੱਕ ਮੁਲਾਜ਼ਮ ਦਾ ਕੰਨ੍ਹ ਦੰਦ ਨਾਲ ਵੱਢ ਦਿੱਤਾ। ਮੁਲਾਜ਼ਮ ਦੇ ਕੰਨ੍ਹ ਦਾ ਇੱਕ ਹਿੱਸਾ ਹੀ ਵੱਖ ਕਰ ਦਿੱਤਾ।
ਥਾਣਾ ਸਦਰ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਨੇ ਬਹਾਦਰੀ ਨਾਲ ਚੋਰ ਦਾ ਸਾਹਮਣਾ ਕੀਤਾ ਅਤੇ ਜ਼ਖਮੀ ਹੋਣ ਤੋਂ ਬਾਅਦ ਵੀ ਉਸ ਨੂੰ ਭੱਜਣ ਨਹੀਂ ਦਿੱਤਾ। ਚੋਰ ਇੱਕ ਹੋਰ ਪਰਚਾ ਦਰਜ ਕੀਤਾ ਜਾਵੇਗਾ।
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )