ਗੁਰੁਦੁਆਰੇ ਦੀ ਪਾਰਕਿੰਗ ਦੀ ਬਜਾਏ ਸਾਹਮਣੇ ਰੋਡ ਤੇ ਵਾਹਨ ਖੜੇ ਕਰਨ ਵਾਲੇਆਂ ਤੇ ਕਾਰਵਾਈ ਕਰੇ ਪ੍ਰਸ਼ਾਸਨ : ਡਾ. ਸੁਖਚੈਨ ਸਿੰਘ ਗਿੱਲ

0
342

ਬਾਬਾ ਬਕਾਲਾ. ਡਾ. ਸੁਖਚੈਨ  ਸਿੰਘ  ਗਿੱਲ  ਬਾਬਾ ਬਕਾਲਾ ਸਾਹਿਬ ਮੈਂਬਰ ਬਲਾਕ ਸਮਿਤੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਪ੍ਰਸ਼ਾਸਨ ਨੂੰ ਵੱਧਦੀ ਟ੍ਰੈਫਿਕ ਸੱਮਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਕਾਲਾ ਸਾਹਿਬ ਵਲੋਂ ਗੁਰੁਦੁਆਰਾ ਨੌਵੀਂ ਪਾਤਸ਼ਾਹੀ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੇ ਲਈ ਵੱਖ-ਵੱਖ ਪਾਰਕਿੰਗਾਂ ਬਣਾਈਆਂ ਗਈ ਹਨ। ਇਸਦੇ ਬਾਵਜੂਦ ਲੋਕ ਆਪਣੇ ਵਾਹਨ ਮੋਟਰਸਾਇਕਲ, ਸਕੂਟਰ ਅਤੇ ਕਾਰਾਂ ਆਦਿ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਸਾਹਮਣੇ ਖੜੇ ਕਰਕੇ ਦਰਸ਼ਨ ਕਰਨ ਚਲੇ ਜਾਂਦੇ ਹਨ। ਕਈ ਲੋਕ ਤਾਂ ਆਪਣੇ ਨਿੱਜੀ ਕੰਮ ਭੁਗਤਾਉਣ ਜਾਣ ਸਮੇਂ ਆਪਣੇ ਵਾਹਨ ਖੜੇ ਕਰਦੇ ਹਨ, ਜੋ ਲੰਬੇ ਸਮੇਂ ਤੱਕ ਇੱਥੇ ਖੜੇ ਰਹਿੰਦੇ ਹਨ। ਜਿਸ ਕਾਰਨ ਸੰਗਤ ਅਤੇ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਪੇਸ਼ ਆਉਂਦਿਆਂ ਹਨ। ਪ੍ਰਸ਼ਾਸਨ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਤੁਰੰਤ ਯੋਗ ਕਾਰਵਾਈ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਚਾਹੇ ਸਰਕਾਰ ਨੇ ਬਾਜਾਰ ਦੀ ਚੌੜਾਈ ਵਧਾ ਕੇ ਖੁੱਲਾ ਕਰ ਦਿੱਤਾ ਹੈ, ਪਰ ਸਾਨੂੰ ਇਸ ਟ੍ਰੈਫਿਕ ਸਮੱਸਿਆ ਕਾਰਨ ਪਹਿਲਾਂ ਨਾਲੋਂ ਵੀ  ਜਿਆਦਾ ਤੰਗ ਮਹਿਸੂਸ ਹੋ ਰਿਹਾ ਹੈ। ਪ੍ਰਸ਼ਾਸਨ ਤੋਂ ਉਹਨਾਂ ਨੇ ਮੰਗ ਕੀਤੀ ਕਿ ਵੱਡੀਆਂ ਗੱਡੀਆਂ ਦੀ ਐੰਟਰੀ ਮੇਨ ਬਜਾਰ ਵਿੱਚ ਬੰਦ ਕੀਤੀ ਜਾਵੇ ਕਿਉਂਕੀ ਵੱਡੀਆਂ ਗੱਡੀਆਂ ਕਾਰਨ ਕਈ ਵਾਰ ਜਾਮ ਲੱਗ ਜਾਂਦੇ ਹਨ। ਜਿਸ ਕਾਰਨ ਵੀ ਸ਼ਰਧਾਲੂਆਂ ਅਤੇ ਆਮ ਲੋਕ ਜਾਮ ਵਿੱਚ ਫਸੇ ਰਹਿੰਦੇ ਹਨ। ਡਾ. ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਗੁਰਦੁਆਰਾ ਸਾਹਿਬ ਦੇ ਗੇਟ ਅਤੇ ਬਾਜਾਰ ਵਿੱਚ ਖੜੇ ਕਰਨ ਦੀ ਬਜਾਏ ਪਾਰਕਿੰਗਾਂ ਵਿੱਚ ਜਮਾ ਕਰਵਾਉਣ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਲ ਨਾਂ ਆਵੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।