ਕਰਫਿਊ ਦੀ ਪਾਲਣਾ ਨਾ ਕਰਨ ਵਾਲੇਆਂ ‘ਤੇ ਪੁਲਿਸ ਦੀ ਸਖ਼ਤੀ – ਤਸਵੀਰਾਂ ਵਾਇਰਲ

    0
    520

    ਜਲੰਧਰ. ਕੈਪਟਨ ਸਰਕਾਰ ਵਲੋਂ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਖਤ ਹਿਦਾਇਤ ਵੀ ਦਿੱਤੀ ਗਈ ਹੈ, ਪਰ ਕੁੱਝ ਲੋਕ ਸਰਕਾਰ ਦੇ ਹੁਕਮਾਂ ਨੂੰ ਅਜੇ ਵੀ ਨਹੀਂ ਮੰਨ ਰਹੇ।

    ਪੁਲਿਸ ਸਰਕਾਰ ਦੇ ਹੁਕਮ ਨਾ ਮੰਨਣ ਵਾਲੇ ਲੋਕਾਂ ਤੇ ਸਖਤ ਹੋ ਗਈ ਹੈ। ਪੁਲਿਸ ਵਲੋਂ ਨਿਯਮ ਨਾ ਮੰਨਣ ਵਾਲੇ ਲੋਕਾਂ ਦੇ ਹੱਥ ਵਿੱਚ ਇਕ ਪੇਪਰ ਫੜ੍ਹਾ ਕੇ ਜਿਸ ਤੇ ਲਿਖਿਆ ਹੈ ਕਿ ‘ਮੈਂ ਸਮਾਜ ਦਾ ਦੁਸ਼ਮਨ ਹਾਂ, ‘ਤੇ ਮੈਂ ਘਰ ਵਿੱਚ ਨਹੀਂ ਰਹਾਂਗਾ’ ਫੋਟੋ ਖਿਚਵਾਈਆਂ ਜਾ ਰਹੀ ਹੈ। ਅਜਿਹਿਆਂ ਕੁੱਝ ਤਸਵੀਰਾਂ ਬੜੀ ਹੀ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

    ਪੰਜਾਬ ਪੁਲਿਸ ਕਰਫਿਊ ਲਾਗੂ ਕਰਵਾਉਣ ਵਿੱਚ ਪੂਰੀ ਸਖ਼ਤੀ ਵਰਤ ਰਹੀ ਹੈ। ਹੁਕਮ ਨਾ ਮੰਨਣ ਵਾਲੇ ਲੋਕਾਂ ਨੂੰ ਸੜਕ ‘ਤੇ ਰੋਕ ਕੇ ਮੁਰਗਾ ਵੀ ਬਣਾਇਆ ਜਾ ਰਿਹਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।