ਬਠਿੰਡਾ, 29 ਜੁਲਾਈ 2025 | ਮੋੜ ਮੰਡੀ ਬਸ ਸਟੈਂਡ ਤੋਂ ਪੀਆਰਟੀਸੀ ਬਸ ਚੋਰੀ ਮਾਮਲੇ ਦੇ ‘ਚ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ | ਮੋੜ ਮੰਡੀ ਪੁਲਿਸ ਥਾਣੇ ਦੇ ‘ਚ ਪੀਆਰਟੀਸੀ ਬਸ ਚੋਰੀ ਕਰਨ ਵਾਲੇ ਚੋਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਬਸ ਚੋਰ ਅਜੇ ਫਰਾਰ ਹੈ ਤੇ ਜਲਦ ਹੀ ਉਸਨੂੰ ਕਾਬੂ ਕੀਤਾ ਜਾਵੇਗਾ | ਜਾਂਚ ਪੜਤਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ | ਮੋੜ ਮੰਡੀ ਦੇ ਐਸਐਚਓ ਨੇ ਦੱਸਿਆ ਕਿ ਸਾਨੂੰ ਪੀਆਰਟੀਸੀ ਅਧਿਕਾਰੀਆਂ ਦੇ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਕਿ ਮੋੜ ਮੰਡੀ ਦੇ ਬਸ ਸਟੈਂਡ ‘ਚੋਂ ਚੋਰ ਪੀਆਰਟੀਸੀ ਬੱਸ ਚੋਰੀ ਕਰਕੇ ਲੈ ਗਏ ਅਤੇ ਕੁਝ ਦੂਰੀ ‘ਤੇ ਬਸ ਛੱਡ ਕੇ ਫਰਾਰ ਹੋ ਗਏ | ਇਸ ਮਾਮਲੇ ‘ਚ ਅਸੀਂ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਆਸੇ-ਪਾਸੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ |