ਮਾਰਚ ਕੱਢਦੇ ਅਕਾਲੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ 

0
3287

ਚੰਡੀਗੜ੍ਹ . ਖੇਤੀ ਕਨੂੰਨਾਂ ਖਿਲਾਫ ਅਕਾਲੀ ਦਲ ਦਾ ਤਿੰਨ ਤਖਤ ਸਹਿਬਾਨਾਂ ਤੋਂ ਚੰਡੀਗੜ੍ਹ ਵੱਲ ਅੰਮ੍ਰਿਤਸਰ ਤੋਂ ਮਾਰਚ ਸ਼ੁਰੂ ਹੋਇਆ। ਤਲਵੰਡੀ ਸਾਬੋ ਤੋਂ ਹਰਸਿਮਰਤ ਕੌਰ ਬਾਦਲ ਮਾਰਚ ਦੀ ਅਗਵਾਈ ਕੀਤੀ। ਸ਼ਾਮ ਨੂੰ ਇਹ ਕਾਫਲਾ ਜੀਰਕਪੁਰ ਵਿਚ ਪੁੱਜਿਆ,ਉਥੇ ਹਰਸਿਮਰਤ ਕੌਰ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਿਆ ਅਤੇ ਕਿਸਾਨਾ ਦੇ ਹੱਕ ‘ਚ ‘ਇਕੋ ਨਾਅਰਾ ਕਿਸਾਨ ਪਿਆਰਾ’ ਦਾ ਨਾਅਰਾ ਦਿੱਤਾ। ਇਸ ਤੋਂ ਬਾਦਲ ਕਾਫਲਾ ਅੱਗੇ ਵਧਿਆ ਤਾਂ ਪੁਲਿਸ ਨੇ ਚੰਡੀਗੜ੍ਹ ਬਾਰਡਰ ਉਤੇ ਰੋਕ ਦਿੱਤਾ।

ਇਸ ਮੌਕੇ  ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਵਰਕਰਾਂ ਸਮੇਤ ਚੰਡੀਗੜ੍ਹ ਦੇ ਬਾਰਡਰ ‘ਤੇ ਹੀ ਧਰਨਾ ਲਾ ਦਿੱਤਾ। ਪੁਲਿਸ ਨੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਧਰਨੇ ਦੌਰਾਨ ਜਦੋਂ ਹਰਸਿਮਰਤ ਕੌਰ ਬਾਦਲ ਨੂੰ ਹਿਰਾਸਤ ‘ਚ ਲੈ ਲਿਆ  ਹੈ। ਇਸ ਮੌਕੇ ਅਕਾਲੀ ਵਰਕਰ ਭੜਕ ਗਏ ਅਤੇ ਉਨ੍ਹਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਅਕਾਲੀ ਵਰਕਰਾਂ ‘ਤੇ ਹਲਕਾ ਲਾਠੀਚਾਰਜ ਕਰਦਿਆਂ ਉਨ੍ਹਾਂ ਨੂੰ ਤਿੱਤਰ ਬਿੱਤਰ ਕਰ  ਦਿੱਤਾ।

ਦੱਸਣਯੋਗ ਹੈ ਕਿ ਪੁਲਿਸ ਨੇ ਹਰਸਿਮਰਤ ਕੌਰ ਬਾਦਲ ਸਮੇਤ 15 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸਾਰਿਆਂ ਨੂੰ ਚੰਡੀਗੜ੍ਹ ਪੁਲਿਸ ਸਟੇਸ਼ਨ ਵਿਚ ਲਿਜਾਇਆ ਗਿਆ ਹੈ।

ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ