ਪੰਜਾਬ ਦੇ ਇਨ੍ਹਾਂ ਹੋਟਲਾਂ ‘ਚ ਪੁਲਿਸ ਨੇ ਕਰ ਦਿੱਤੀ ,ਅਚਾਨਕ ਛਾਪੇਮਾਰੀ, ਪਈਆਂ ਭਾਜੜਾਂ

0
317
ਪੰਜਾਬ ਡੈਸਕ ,17 ਫਰਵਰੀ। ਅਨੰਦਪੁਰ ਸਾਹਿਬ ਦੇ ਰਸਤੇ ਮੰਦਿਰ ਸ੍ਰੀ ਨੈਣਾ ਦੇਵੀ ਮਾਰਗ ਦੇ ਮੁੱਖ ਮਾਰਗ ਤੇ ਬਣੇ ਹੋਟਲਾਂ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ ਹੈ।ਪੁਲਿਸ ਨੇ ਦੱਸਿਆ ਕੇ ਇਨ੍ਹਾਂ ਹੋਟਲਾਂ ਵਿੱਚ ਵੱਡੇ ਪੱਧਰ ‘ਤੇ ਗਲਤ ਹਰਕਤਾਂ ਹੋ ਰਹੀਆਂ ਹਨ, ਜਿਸ ਸਬੰਧੀ ਵੱਖ-ਵੱਖ ਅਖਬਾਰਾਂ ‘ਚ ਪ੍ਰਕਾਸ਼ਿਤ ਖਬਰਾਂ ਅਤੇ ਸੋਸ਼ਲ ਮੀਡੀਆ ‘ਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਗਲਤ ਪੋਸਟਾਂ ਤੋਂ ਬਾਅਦ ਪੁਲਿਸ ਟੀਮ ਨੇ ਇਨ੍ਹਾਂ ਹੋਟਲਾਂ ‘ਤੇ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ, ਰੂਪਨਗਰ ਦੀ ਸੀਆਈਏ ਟੀਮ ਨੇ ਸ਼ਨੀਵਾਰ ਦੁਪਹਿਰ ਇਨ੍ਹਾਂ ਹੋਟਲਾਂ ‘ਤੇ ਛਾਪਾ ਮਾਰ ਕੇ ਡੂੰਘਾਈ ਨਾਲ ਜਾਂਚ ਕੀਤੀ।
ਸਥਾਨਕ ਥਾਣਾ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਦੇ ਛੁੱਟੀ ’ਤੇ ਜਾਣ ਕਾਰਨ ਸ੍ਰੀ ਕੀਰਤਪੁਰ ਸਾਹਿਬ ਥਾਣਾ ਮੁਖੀ ਇੰਸਪੈਕਟਰ ਜਤਿਨ ਕੁਮਾਰ ਅਤੇ ਸਥਾਨਕ ਚੌਕੀ ਦੇ ਇੰਚਾਰਜ ਵੀ ਛਾਪੇਮਾਰੀ ਤੋਂ ਕੁਝ ਸਮਾਂ ਪਹਿਲਾਂ ਹੀ ਮੌਕੇ ’ਤੇ ਪਹੁੰਚ ਗਏ। ਉਹਨਾਂ ਨੇ ਹੋਟਲ ਵਿੱਚ ਕੋਈ ਵੀ ਗੈਰ-ਕਾਨੂੰਨੀ ਕੰਮ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਚੈਕਿੰਗ ਦੌਰਾਨ ਕੋਈ ਇਤਰਾਜ਼ਯੋਗ ਚੀਜ਼ ਮਿਲੀ ਤਾਂ ਉਨ੍ਹਾਂ ਕਿਹਾ ਕਿ ਨਹੀਂ, ਕੁਝ ਵੀ ਨਹੀਂ ਮਿਲਿਆ। ਵਰਨਣਯੋਗ ਹੈ ਕਿ ਇਸ ਸੜਕ ‘ਤੇ ਬਣੇ ਜ਼ਿਆਦਾਤਰ ਹੋਟਲਾਂ ‘ਚ ਹੋ ਰਹੀਆਂ ਗੰਦੀਆਂ ਤੇ ਗਲਤ ਹਰਕਤਾਂ ਬਾਰੇ ਸ਼ਹਿਰ ਦੇ ਬੱਚਿਆਂ ਨੂੰ ਪਤਾ ਹੈ ਪਰ ਜਦੋਂ ਪੁਲਸ ਜਾਂਚ ਕਰਦੀ ਹੈ ਤਾਂ ਅਜਿਹਾ ਕੁਝ ਨਹੀਂ ਮਿਲਿਆ, ਜੋ ਕਿ ਬਹੁਤ ਹੀ ਹੈਰਾਨੀਜਨਕ ਹੈ।
ਉਪਰੋਕਤ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੱਤਰਕਾਰਾਂ ਦੀ ਟੀਮ ਉੱਥੇ ਪਹੁੰਚੀ ਤਾਂ ਸੀ.ਆਈ.ਏ. ਟੀਮ ਆਪਣੀ ਕਾਰਵਾਈ ਪੂਰੀ ਕਰਕੇ ਉਥੋਂ ਰਵਾਨਾ ਹੋ ਗਈ ਸੀ ਪਰ ਜਦੋਂ ਮੌਕੇ ‘ਤੇ ਐਸ ਰਤਨ ਹੋਟਲ ਵਿਖੇ ਆਪਣੀ ਜਾਂਚ ਕਰ ਰਹੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਾਰੇ ਹੋਟਲਾਂ ਦੀ ਜਾਂਚ ਕੀਤੀ ਜਾ ਰਹੀ ਹੈ | ਤਾਂ ਤਿਉਹਾਰਾ ਨੂੰ ਪਵਿੱਤਰਤਾ ਨਾਲ ਮਨਾਇਆ ਜਾਵੇ।