ਕਵਿਤਾਵਾਂ

0
8516

-ਕਮਲ ਕੌਰ

1.ਬੰਦਿਆਈ ਮਰ ਰਹੀ

ਸ਼ੋਹਰਤ ਆਪਣੀ ਦਾ ਬੀਜ਼ ਬੀਜਕੇ
ਬੰਦਾਂ ਅੰਬਰਾਂ ‘ਤੇ ਪਹੁੰਚਣ ਦੇ ਖੁਆਬ ਤਾਂ ਜੜ ਲੈਂਦਾ
ਪਰ ਹਰ ਕਿਸੇ ਦੀ ਕੀਤੀ ਨੇਕੀ ਨੂੰ ਦਿਲੋਂ ਕਿਧਰੇ ਵਿਸਾਰ ਜਾਂਦਾ
ਮੂੰਹੋਂ ਮਿੱਠਾ ਬਣ ਕੇ ਉਹ
ਮਤਲਬ ਆਪਣਾ ਕੱਢ ਜਾਂਦਾ
ਮਹਿਫਲ ‘ਚ ਸਾਹਮਣੇ ਦੇਖ ਕੇ ਵੀ ਉਹ
ਅਣਦੇਖਾ ਕਰ ਜਾਂਦਾ
ਕੀਤੀ ਭੁੱਲ ਜਦ ਕਿਧਰੇ ਯਾਦ ਆ ਜਾਂਦੀ ਉਸ ਨੂੰ
ਤਾਂ ਉਹ ਸਮਾਂ ਉਸ ਦੇ ਹੱਥੋਂ ਕਿਧਰੇ ਗੁਆਚ ਜਾਂਦਾ
ਬੰਦਾ ਅੰਬਰਾਂ ‘ਤੇ ਪਹੁੰਚਣ ਦੇ ਖੁਆਬ ਤਾਂ ਜੜ ਲੈਂਦਾ

2.ਮਾਂ ਦੀਆਂ ਅੱਖਾਂ
ਮਾਂ ਦੀਆਂ ਨਮ ਅੱਖਾਂ ‘ਚੋਂ
ਦਿਸਦਾ ਡੂੰਘੇ ਦੁੱਖਾਂ ਦਾ ਸੈਲਾਬ
ਸੁਨਾਮੀ ਦੀਆਂ ਲਹਿਰਾਂ ਵਾਂਗ
ਚੜ੍ਹ-ਚੜ੍ਹ ਕੇ ਸਾਹਮਣੇ ਆਉਂਦਾ
ਖੋਰ੍ਹੇ ਇਸ ਸੈਲਾਬ ‘ਚ
ਕਿੰਨਿਆਂ ਨੇ ਡੁੱਬ ਜਾਣਾ
ਤੇ ਕਿੰਨਿਆਂ ਨੇ ਤਰ ਜਾਣਾ
ਪਰ ਨੁਕਸਾਨ ਤਾਂ ਫਿਰ ਵੀ
ਆਪਣਿਆਂ ਦਾ ਹੋ ਜਾਣਾ

(ਕਮਲ ਕੌਰ ਪੰਜਾਬੀ ਅਧਿਆਪਕਾ ਹੈ।)