ਕਵਿਤਾ – ਰੋਟੀ

0
13123


ਗਰਪ੍ਰੀਤ ਡੈਨੀ

ਛਾਣ ਬੂਰੇ ਵਾਲਾ
ਸੁੱਕ ਗਈਆਂ ਰੋਟੀਆਂ ਮੰਗਦਾ
ਨਿੱਕੇ-ਨਿੱਕੇ ਟੋਟੇ ਕਰ ਬੋਰੇ
ਭਰੀ ਜਾਂਦਾ
ਦਿਨ ਢਲੇ ਵੇਚ ਆਉਦਾ
ਸਿੱਧਾ ਚੱਕੀ ‘ਤੇ ਜਾਂਦਾ
ਆਟਾ ਲਿਆਉਂਦਾ
ਰੋਟੀ ਪੱਕਦੀ, ਪਰਿਵਾਰ ਖਾਂਦਾ
ਸਵੇਰੇ ਸੁੱਕੀ ਇਕ ਬਚ ਜਾਂਦੀ
ਲੈ ਤੁਰਦਾ ਰੋਟੀਆਂ ਮੰਗਣ

(ਲੇਖਕ ਨਾਲ 97792-50653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)