ਕਵਿਤਾ – ਦਾਜ ਦੀ ਲਾਅਨਤ

0
6933

-ਦੀਪਿਕਾ ਗਰਗ

ਪੁੱਛਦੀ ਹੈ ਧੀ, ਕੋਰੋਨਾ ਕੋਰੋਨਾ ਲਾਈ ਹੋਈ ਹੈ,
ਬਿਮਾਰੀ ਦਾਜ ਦੀ ਕਿਉਂ ਲੋਕਾਂ ਕੋਲੋਂ ਲੁਕਾਈ ਹੈ,
ਕੋਰੋਨਾ ਤਾਂ ਕਹਿੰਦੇ ਨਵੀਂ ਆ ਬਿਮਾਰੀ
ਬਿਮਾਰੀ ਪਰ ਦਾਜ ਦੀ ਮੁੱਢੋਂ ਚਲਦੀ ਆਈ ਹੈ,
ਮਰੇ ਕੋਰੋਨਾ ਨਾਲ ਹੁਣ ਨੇ ਜੇ ਕੁਝ ਬੰਦੇ

ਦਾਜ ਨੇ ਪਰ ਕਿੰਨੀਆਂ ਦੀ ਜਿੰਦ ਮਾਰ ਮੁਕਾਈ ਹੈ,
ਹਰ 68 ਮਿੰਟਾਂ ਵਿਚ, ਦਾਜ ਨੇ ਨਾਲ ਮਰਦੀ ਹੈ ਧੀ,
ਕਹਿੰਦੇ ਲੋਕੀ ਕੋਰੋਨਾਂ ਨੇ ਜਾਨ ਸੂਲੀ ਤੇ ਪਾਈ ਹੈ,
ਲਾ ਦਿੱਤੇ ਨੇ ਕਰਫਿਊ, ਕਰ ਦਿੱਤਾ ਲਾਕਡਾਊਨ ਹੈ,
ਕਹਿੰਦੀ ਸਰਕਾਰ, ਕਾਬੂ ਵਿਚ ਕੋਰੋਨਾ ਦੀ ਲੜਾਈ ਹੈ,
ਇਲਾਜ ਕੋਰੋਨਾ ਦਾ ਤਾਂ, ਵਿਚ ਹੱਥ ਵਿਗਿਆਨ ਹੈ,
ਦਾਜ ਦਾ ਤਾਂ ਹੱਲ, ਖੁਦ ਤੇੇਰੇ ਕੋਲੋਂ ਇਨਸਾਨ ਹੈ,

ਹੱਥੀ ਆਪਣੀ ਦੇ ਹੱਲ ਨਹੀਂਓ ਪੁਗਾ ਹੁੰਦੇ,
ਕੋਰੋਨਾ ਲਈ ਫਿਰ ਆਸ ਰੱਬ ਤੋਂ ਕਿਉਂ ਲਗਾਈ ਹੈ,
ਧੀਆਂ ਨੀ ਜਿੰਨਾਂ ਸਰਕਾਰਾਂ ਤੋਂ ਨਾ ਬਚਾ ਹੁੰਦੀਆਂ
ਦਿਖਾਉਦੇ ਮੁਲਕ ਨੂੰ, ਜਿੱਤ ਲਈ ਅਸੀਂ ਕੋਰੋਨਾ ਲੜਾਈ ਹੈ।