ਕਵਿਤਾ – ਅਰਸ਼ ਬਿੰਦੂ

0
8791

(ਪਾਬਲੋ ਨੈਰੂਦਾ ਲਈ ਵੀਂਹ ਨਫ਼ਰਤ ਕਵਿਤਾਵਾਂ ‘ਚੋਂ ਇਕ )

ਜੋਸਸੀ ਬਿਲਸ

ਪਾਬਲੋ ਤੂੰ ਕਵੀ
ਕਿਵੇਂ ਹੋ ਸਕਦਾ ਹੈ।
ਨਹੀ ਹੋ ਸਕਦਾ
ਕਦੀ ਵੀ ਨਹੀ ਹੋ ਸਕਦਾ।
ਵੀਂਹ ਪਿਆਰ ਕਵਿਤਾਵਾਂ ਲਿਖ ਕੇ ਵੀ
ਤੈਨੂੰ ਨਾ ਆਇਆ ਪਿਆਰ ਕਰਨਾ।

(ਤੂੰ ਕਵੀ ਹੋ ਸਕਦਾ ਸੀ ਇਵੇਂ)

ਕਿ ਦਿਮਾਗ ਦੀ ਨਾ ਸੁਣ
ਸੁਣਦਾ ਆਪਣੇ ਦਿਲ ਦੀ
ਤੇਰਾ ਦਿਲ ਜੋ “ਲਾਲ ਖੂਨ ‘ ‘ਚ ਉਬਲਦਾ
ਧੜਕਦਾ-ਫੜ੍ਹਕਦਾ ਗੁਬਾਰਾ ਸੀ
ਤੇਰਾ ਦਿਲ ਸਿਰਫ਼ ਤੇਰਾ ਨਾ ਸੀ
(ਇਹ ਤਾਂ ਸੀ ਦੁਨੀਆਂ ਦੇ ਤਮਾਮ ਕਵੀਆਂ ਦਾ ਦਿਲ )

ਮੈਂ ਵਿਸਵਾਸ਼ ਕਰਦੀ ਤੇਰੀ ਧੜਕਨ ‘ਤੇ
ਤੇ ਮੇਰੇ ਤੋ ਬਹੁਤ ਪਹਿਲਾ “ਜੋਸਸੀ ਬਿਲਸ’

ਮੇਰੀ ਅੰਤਾਂ ਦੀ ਚਾਹਤ ਤੋ ਬਾਅਦ
ਤੇਰੀ ਹਰ ਕਵਿਤਾ “ਆਫਤ ‘ ਹੋ ਗਈ ਮੇਰੇ ਲਈ।
ਹਰ ਏਅਰ ਪੋਰਟ
ਹਰ ਥਾਂ ਤੋਂ
ਵਿਛੜਦੀ ਦਿਸਣ ਲੱਗ ਪਈ ਹੈ
ਕਵੀ ਤੋ ਉਸ ਦੀ ਪ੍ਰੇਮਿਕਾ।
ਤੇਰੇ ਇਕ ਫੈਸਲੇ ਨਾਲ਼
ਮੈਨੂੰ ਆਪਣਾ ਪ੍ਰੇਮੀ ਕਵੀ ਵੀ
ਝੂਠਾ ਲੱਗਣ ਲੱਗ ਪਿਆ ਹੈ।

ਦੇਖ! ਕਵਿਤਾ ਤੋ ਠੀਕ ਪਹਿਲਾ
ਕਵੀ ਤੇ ਬੇਵਿਸਵਾਸ਼ੀ ਦਾ ਨਤੀਜਾ।

ਪਾਬਲੋ!
ਦਿਮਾਗ ਨਾਲ ਹਿਸਾਬ-ਕਿਤਾਬ ਹੁੰਦਾ
ਮੇਰੇ ਹਿਸਾਬ ਚੋਂ ਚਾਰ ਨੰਬਰ ਨੇ
ਚਾਰ ਸ਼ਬਦ ਜੋ ਆਉਦੇ ਨੇ ਮੈਨੂੰ
ਪਿਆਰ ਦੇ।

ਉਫ਼ !ਇਹ ਕੌਂਫਤ
ਤੇਰੇ ਦਿਮਾਗ ਦੀ ਕਾਲਖ਼
ਤੇਰੇ ਪੈਰਾਂ ਤੱਕ ਫੈਲ
ਲੱਗ ਗਈ ਹੈ
ਜੋਸਸੀ ਬਿਲਸ ਦੇ ਮੱਥੇ ‘ਤੇ
ਉਸ ਦੇ ਮੱਥੇ ਤੋ ਮੇਰੇ ਮੱਥੇ ‘ਤੇ
ਇਹ ਬੂਟ ਪਾਲਿਸ਼ ਨਹੀ
ਇਕ ਕਵੀ ਦੇ ਦਿਮਾਗ ਦੀ ਕਾਲਖ਼ ਹੈ।

ਕਿੰਨਾਂ ਚੰਗਾ ਹੁੰਦਾ
ਪਾਬਲੋ ਨੈਰੂਦਾ!
ਜੇ ਤੂੰ ਕਵੀ ਨਾ ਹੋ
ਕਿਸੇ ਸਕੂਲ ‘ਚ
ਹਿਸਾਬ ਦਾ ਮਾਸਟਰ ਹੁੰਦਾ।
(ਅੱਜ ਪਾਬਲੋ ਨੇਰੂਦਾ ਦਾ ਜਨਮ ਦਿਨ ਹੈ,ਉਸ ਨੂੰ ਮੁਖ ਰੱਖਦਿਆਂ ਕਵਿੱਤਰੀ ਅਰਸ਼ਬਿੰਦੂ ਨੇ ਕਵਿਤਾ ਲਿਖੀ ਹੈ।)