ਬਿਜਲੀ ਵਿਭਾਗ ਲਈ ਚੁਣੌਤੀ ਬਣੀ ਪੀਐਮ ਮੋਦੀ ਦੀ 9 ਮਿਨਟ ਲਾਈਟ ਬੰਦ ਕਰਨ ਦੀ ਅਪੀਲ – ਜਾਨਣ ਲਈ ਪੜ੍ਹੋ ਖਬਰ

0
864

ਨੀਰਜ਼ ਸ਼ਰਮਾ | ਜਲੰਧਰ

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ 5 ਅਪ੍ਰੈਲ ਨੂੰ ਰਾਤ 9 ਵਜੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ 9 ਮਿਨਟ ਮੋਮਬੱਤੀਆਂ ਜਾਂ ਫਲੈਸ਼ ਲਾਈਟਾਂ ਜਲਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸੰਕਟ ਦੀ ਘੜੀ ਵਿੱਚ ਏਕਤਾ ਦਾ ਸੰਦੇਸ਼ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਦੀ ਇਹ ਅਪੀਲ ਬਿਜਲੀ ਕੰਪਨੀਆਂ ਲਈ ਬਹੁਤ ਮੁਸ਼ਕਲ ਹੋ ਗਈ ਹੈ।

ਹੋ ਸਕਦਾ ਹੈ ਬਲੈਕ ਆਉਟ ! ਬਿਜਲੀ ਵਿਭਾਗ ਦੀ ਤਿਆਰੀ ਸ਼ੁਰੂ

ਪੀਐਮ ਦੀ ਇਸ ਅਪੀਲ ਤੋਂ ਬਾਅਦ, ਬਿਜਲੀ ਕੰਪਨੀਆਂ ਨੇ ਵੀ ਇਸ ਚੁਣੌਤੀ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀਆਂ ਲਈ ਸਭ ਤੋਂ ਵੱਡੀ ਚੁਣੌਤੀ ਬਲੈਕਆਉਟ ਤੋਂ ਬਚਣਾ ਹੋਵੇਗਾ। ਜੇ 130 ਕਰੋੜ ਦੇਸ਼ ਵਾਸੀ ਮਿਲ ਕੇ ਬਿਜਲੀ ਬੰਦ ਕਰ ਦਿੰਦੇ ਹਨ ਅਤੇ 9 ਮਿੰਟ ਬਾਅਦ ਇਸਨੂੰ ਫਿਰ ਆੱਨ ਕਰ ਦਿੰਦੇ ਹਨ, ਤਾਂ ਬਲੈਕਆਉਟ ਹੋਣ ਦਾ ਖਤਰਾ ਹੋਰ ਜ਼ਿਆਦਾ ਹੋ ਜਾਵੇਗਾ।

ਮਨੀ ਕੰਟਰੋਲ ਦੀ ਰਿਪੋਰਟ ਵਿੱਚ ਬਿਜ਼ਲੀ ਵਿਭਾਗ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ, “ਇਹ ਇੱਕ ਚਲਦੀ ਕਾਰ ਵਿੱਚ ਅਚਾਨਕ ਬ੍ਰੇਕ ਲਗਾਉਣ ਅਤੇ ਫਿਰ ਅਚਾਨਕ ਐਕਸੀਲੇਟਰ ਜੋਰ ਨਾਲ ਦੱਬਣ ਵਰਗਾ ਹੈ।” 9 ਮਿਨਟ ਦੀ ਇਸ ਚੁਣੌਤੀ ਨਾਲ ਨਜਿੱਠਣ ਲਈ ਬਿਜਲੀ ਵਿਭਾਗ ਕੋਲ ਹੁਣ 2 ਦਿਨ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਬਿਜਲੀ ਵਿਭਾਗ ਇਸ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਸਮਰੱਥ ਹੈ।

ਦੁਨੀਆ ਦਾ ਸਭ ਤੋਂ ਵੱਡਾ ਬਲੈਕਆਉਟ 2012 ਵਿੱਚ ਹੋਇਆ ਸੀ, ਜਦੋਂ ਅਚਾਨਕ ਮੰਗ ਵੱਧਣ ਕਾਰਨ ਟ੍ਰਿਪਿੰਗ ਹੋ ਗਈ ਸੀ ਅਤੇ ਲਗਭਗ 600 ਮਿਲੀਅਨ ਭਾਰਤੀਆਂ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਸੀ।

ਪੜ੍ਹੋ 9 ਮਿਨਟ ਹੀ ਕਿਉਂ ਬਣੇ ਬਿਜਲੀ ਵਿਭਾਗ ਲਈ ਚੁਣੋਤੀ ?

  • ਅਮਰ ਉਜਾਲਾ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, ‘ਐਸਐਲਡੀਸੀ ਹਰ ਰਾਜ ਵਿੱਚ ਬਲਾਕਾਂ ਦੀ ਬਿਜ਼ਲੀ ਦੀ ਮੰਗ ਅਤੇ ਸਪਲਾਈ ਤੈਅ ਕਰਦਾ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਿਨਟ ਲਈ ਬਿਜਲੀ ਬੰਦ ਕਰਨ ਲਈ ਕਿਹਾ ਹੁੰਦਾ, ਤਾਂ 15 ਮਿਨਟ ਦਾ ਬਲਾਕ ਬੰਦ ਕਰ ਦਿੱਤਾ ਜਾਂਦਾ, ਪਰ ਇਹ 9 ਮਿੰਟ ਇਕ ਚੁਣੌਤੀ ਬਣ ਗਏ ਹਨ।
  • ਐਸਐਲਡੀਸੀ ਦੀ ਭੂਮਿਕਾ ਕਾਫ਼ੀ ਮਹੱਤਵਪੂਰਨ ਹੈ। ਪਾਵਰ ਗਰਿੱਡ ਲਾਈਨਾਂ ਵਿੱਚ ਬਿਜ਼ਲੀ ਦੀ ਆਪੂਰਤੀ 48.5 ਅਤੇ 51.5 Hz ਦੀ ਪਾਵਰ ਫ੍ਰੀਕੁਐਂਸੀ ਵਿੱਚ ਹੀ ਹੋਵੇ, ਇਹ ਐਸਐਲਡੀਸੀ ਸੁਨਿਸ਼ਚਿਤ ਕਰਦਾ ਹੈ। ਜੇ ਇਹ ਬਹੁਤ ਜ਼ਿਆਦਾ (ਜੇ ਸਪਲਾਈ ਬਹੁਤ ਜ਼ਿਆਦਾ ਹੋ ਜਾਏ) ਜਾਂ ਬਹੁਤ ਘੱਟ ਹੋ ਜਾਵੇ, ਤਾਂ ਲਾਈਨਾਂ ਕੱਟੀਆਂ ਜਾ ਸਕਦੀਆਂ ਹਨ। ਇਹ ਦੇਸ਼ ਵਿੱਚ ਬਿਜਲੀ ਸੰਕਟ ਦਾ ਕਾਰਨ ਬਣ ਸਕਦਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।