PM ਮੋਦੀ ਤੇ ਅਮਿਤ ਸ਼ਾਹ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਨੂੰ ਆਈ ਫੋਨ ਕਾਲ

0
246

ਨਵੀਂ ਦਿੱਲੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੁੱਧਵਾਰ (21 ਜੂਨ) ਨੂੰ ਦਿੱਲੀ ਪੁਲਿਸ ਦੇ ਬਾਹਰੀ ਜ਼ਿਲ੍ਹਾ ਪੀਸੀਆਰ ਨੂੰ ਇੱਕ ਕਾਲ ਆਇਆ,ਜਿਸ ਵਿੱਚ ਕਿਹਾ ਗਿਆ ਸੀ ਕਿ ਪੀਐਮ ਮੋਦੀ , ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਪੀਐਮ-ਗ੍ਰਹਿ ਮੰਤਰੀ ਅਤੇ ਬਿਹਾਰ ਦੇ ਸੀਐਮ ਨੂੰ ਧਮਕੀ ਮਿਲਣ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਟੀਮ ਬਣਾਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦਿੱਲੀ ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਵਿਅਕਤੀ ਨੇ ਬਾਹਰੀ ਜ਼ਿਲ੍ਹਾ ਪੁਲਿਸ ਨੂੰ ਪੀਸੀਆਰ ਕਾਲ ਕੀਤੀ ਅਤੇ ਬਿਹਾਰ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਕੁਝ ਸਮੇਂ ਬਾਅਦ ਦੂਜੇ ਕਾਲ ‘ਚ ਪੀਐੱਮ ਅਤੇ ਗ੍ਰਹਿ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਦਿੱਲੀ ਪੁਲਸ ਮੁਤਾਬਕ ਨੌਜਵਾਨ ਦੀ ਪਛਾਣ ਹੋ ਗਈ ਹੈ, ਉਸ ਦਾ ਨਾਂ ਸੰਜੇ ਵਰਮਾ ਹੈ ਅਤੇ ਉਹ ਦਿੱਲੀ ਦੇ ਮਾਦੀਪੁਰ ਇਲਾਕੇ ਦਾ ਰਹਿਣ ਵਾਲਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਜੇ ਬੀਤੀ ਰਾਤ ਤੋਂ ਸ਼ਰਾਬ ਪੀ ਰਿਹਾ ਹੈ। ਦਿੱਲੀ ਪੁਲਿਸ ਸੰਜੇ ਦੀ ਭਾਲ ਕਰ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)