ਫਗਵਾੜਾ : ਦੁਕਾਨ ਦੇ ਜਿੰਦਰੇ ਤੋੜ ਕੇ ਨੋਟਾਂ ਦੇ ਹਾਰਾਂ ਸਣੇ ਚੋਰਾਂ ਨੇ ਉਡਾਏ ਲੱਖਾਂ ਰੁਪਏ, CCTV ਵੀਡੀਓ ਆਈ ਸਾਹਮਣੇ

0
1040

ਫਗਵਾੜਾ। ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਚੋਰ ਇੱਥੇ ਬਿਨਾਂ ਕਿਸੇ ਦੇ ਡਰ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਸ਼ਹਿਮ ਦਾ ਮਾਹੌਲ ਹੈ। ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਬਾਂਸਾਂ ਵਾਲੇ ਬਾਜ਼ਾਰ ਵਿੱਚੋ ਸ਼ਾਤਰ ਚੋਰਾਂ ਵਲੋਂ ਅਨਿਲ ਜਨਰਲ ਸਟੋਰ ਨੂੰ ਨਿਸ਼ਾਨਾ ਬਣਾਉਣ ਤੋਂ ਸਾਹਮਣੇ ਆਇਆ ਹੈ।

ਚੋਰ ਦੁਕਾਨ ਵਿਚੋਂ 1 ਲੱਖ ਤੋਂ ਵੱਧ ਦੀ ਨਗਦੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਪਏ ਨੋਟਾਂ ਦੇ ਹਾਰ ਅਤੇ ਨਗਦੀ ਲੈ ਕੇ ਚੋਰ ਫਰਾਰ ਹੋ ਗਏ, ਜਿਸ ਨਾਲ ਉਨ੍ਹਾਂ ਦਾ 1 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ।

ਉੱਧਰ ਚੋਰਾਂ ਵਲੋਂ ਕੀਤੀ ਇਸ ਚੋਰੀ ਦੀ ਸਾਰੀ ਵੀਡੀਓ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਂਦ ਹੋ ਗਈ। ਅੱਗੇ ਗੱਲਬਾਤ ਕਰਦਿਆਂ ਦੁਕਾਨ ਮਾਲਕ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।