ਫਗਵਾੜਾ : ਘਰੇਲੂ ਝੱਗੜੇ ਵਿੱਚ ਸਹੁਰੇ ਨੇ ਚਲਾਈਆਂ ਗੋਲੀਆਂ, ਨੂੰਹ ਦੀ ਭੈਣ ਦੀ ਮੌਕੇ ‘ਤੇ ਮੌਤ; ਕੁੜਮ ਗੰਭੀਰ ਜ਼ਖਮੀ

0
4003

ਫਗਵਾੜਾ | ਗ੍ਰੀਨ ਏਵੀਨਿਊ ਵਿੱਚ ਬੀਤੀ ਦੇਰ ਸ਼ਾਮ ਇੱਕ ਵਿਅਕਤੀ ਨੇ ਆਪਣੀ ਨੂੰਹ ਦੇ ਰਿਸ਼ਤੇਦਾਰਾਂ ਉੱਤੇ ਫਾਈਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ ਨੂੰਹ ਦੀ ਭੈਣ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਵਿਅਕਤੀ ਦੇ ਕੁੜਮ ਦੀ ਹਾਲਤ ਗੰਭੀਰ ਹੈ। ਉਸ ਦਾ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਐਸਐਚਓ ਥਾਣਾ ਸਦਰ ਸੰਜੀਵ ਕੁਮਾਰ ਨੇ ਦੱਸਿਆ ਕਿ ਘਰੇਲੂ ਝਗੜੇ ਵਿੱਚ ਪਟਿਆਲਾ ਤੋਂ ਆਪਣੀ ਲੜਕੀ ਦੇ ਘਰ ਆਏ ਪਰਿਵਾਰ ‘ਤੇ ਸਹੁਰੇ ਵਲੋਂ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾ ਦਿਤੀਆਂ। ਅਰੋਪੀ ਸੁਰੇਸ਼ ਗੋਗਨਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਨੂੰਹ ਦੀ ਭੈਣ ਮੇਹਰਜੋਤ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਸੁਰੇਸ਼ ਗੋਗਨਾ ਦਾ ਕੁੜਮ ਅਮਰੀਕ ਸਿੰਘ ਗੰਭੀਰ ਜ਼ਖਮੀ ਹੈ।
ਘਟਨਾ ਫਗਵਾੜਾ ਪੁਲਿਸ ਦੀ ਮੌਜੂਦਗੀ ਵਿੱਚ ਵਾਪਰੀ ਕਿਉਂਕਿ ਝਗੜੇ ਦੌਰਾਨ ਕੁੜੀ ਵਾਲਿਆਂ ਨੇ 112 ਨੰਬਰ ‘ਤੇ ਕਾਲ ਕਰਕੇ ਪੁਲਿਸ ਸੱਦ ਲਈ ਸੀ। ਪੁਲਿਸ ਦੀ ਮੌਜੂਦਗੀ ਵਿੱਚ ਹੀ ਅਰੋਪੀ ਨੇ ਗੋਲੀਆਂ ਚਲਾ ਦਿੱਤੀਆਂ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)