ਫਗਵਾੜਾ : ਪੁਲਿਸ ਦੀ ਵਰਦੀ ‘ਚ ਆਏ ਲੁਟੇਰਿਆਂ ਨੇ ਚੈਕਿੰਗ ਲਈ ਗੱਡੀ ਰੁਕਵਾਈ, ਸੱਤ ਲੱਖ ਰੁਪਏ ਅਤੇ ਮੋਬਾਇਲ ਖੋਹ ਕੇ ਫਰਾਰ

0
451

ਜਲੰਧਰ/ਫਗਵਾੜਾ | ਪੁਲਿਸ ਦੀ ਵਰਦੀ ਵਿੱਚ 5 ਲੁਟੇਰਿਆਂ ਨੇ ਫਗਵਾੜਾ ਹਾਈਵੇ ਉੱਤੇ 7 ਲੱਖ ਰੁਪਏ ਲੁੱਟ ਲਏ ਹਨ।

ਪੀੜਤ ਗੌਰਵ ਨੇ ਦੱਸਿਆ ਕਿ ਨਕਲੀ ਪੁਲਿਸ ਬਣ ਕੇ ਆਏ ਵਿਅਕਤੀਆਂ ਨੇ ਸੜਕ ਉੱਤੇ ਹੀ ਉਸ ਦੀ ਗੱਡੀ ਰੁਕਵਾਈ ਅਤੇ ਬੈਗ ਅਤੇ ਮੋਬਾਇਲ ਖੋਹ ਲਿਆ। ਬੈਗ ਵਿੱਚ ਸੱਤ ਲੱਖ 20 ਹਜ਼ਾਰ ਰੁਪਏ ਅਤੇ ਮੋਬਾਇਲ ਸਨ।

ਮਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਗੌਰਵ ਪੰਜਾਬ ਟਿੰਬਰ ਟ੍ਰੇਡਰ ਚੰਡੀਗੜ੍ਹ ਰੋਡ ਤੇ ਬਤੌਰ ਮੈਨੇਜਰ ਕੰਮ ਕਰਦਾ ਹੈ। ਉਹ ਪਠਾਨਕੋਟ ਤੋਂ ਪੈਸੇ ਲੈ ਕੇ ਲੁਧਿਆਣਾ ਜਾ ਰਿਹਾ ਸੀ ਕਿ ਫਗਵਾੜਾ ਦੇ ਪਿੰਡ ਸਪਰੋੜ ਦੇ ਕੋਲ ਉਸ ਨੂੰ ਤਿੰਨ ਵਿਅਕਤੀਆਂ ਵੱਲੋਂ ਰੋਕਿਆ ਗਿਆ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਨੇ ਗੌਰਵ ਦੀ ਗੱਡੀ ਦੀ ਤਲਾਸ਼ੀ ਲੈਣ ਵਾਸਤੇ ਕਿਹਾ। ਉਹ ਲੋਕ ਗੱਡੀ ਵਿਚੋਂ 7 ਲੱਖ 20 ਹਜ਼ਾਰ ਰੁਪਏ ਨਾਲ ਭਰਿਆ ਹੋਇਆ ਬੈਗ ਚੁੱਕ ਕੇ ਲੈ ਗਏ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )