PGI ਨੇ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ ਕਰਨ ਤੋਂ ਕੀਤਾ ਇਨਕਾਰ, ਪੜ੍ਹੋ ਕੀ ਹੈ ਕਾਰਨ

0
3205

ਚੰਡੀਗੜ੍ਹ | ਪੀਜੀਆਈ ਹਸਪਤਾਲ ਨੇ ਪ੍ਰਧਾਨ ਮੰਤਰੀ ਆਯੁਸ਼ਮਾਨ ਜਨ ਰੋਗ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਪੀਜੀਆਈ ਨੂੰ 21 ਦਸੰਬਰ 2021 ਤੋਂ ਮਰੀਜਾਂ ਦੇ ਇਲਾਜ ਦੇ 16 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ। ਇਸ ਕਰਕੇ ਪੀਜੀਆਈ ਨੇ ਪੰਜਾਬ ਦੇ ਲੋਕਾਂ ਦਾ ਇਲਾਜ ਕਰਨ ਤੋਂ ਪਾਸਾ ਵੱਟ ਲਿਆ ਹੈ।

ਪੀਜੀਆਈ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਪੰਜਾਬ ਤੋਂ ਔਸਤਨ ਹਰ ਮਹੀਨੇ 1200 ਤੋਂ 1400 ਮਰੀਜ਼ ਇਸ ਯੋਜਨਾ ਦੇ ਤਹਿਤ ਇਲਾਜ ਕਰਵਾਉਣ ਆਉਂਦੇ ਹਨ ।ਪੀਜੀਆਈ ਮਰੀਜਾਂ ਦਾ ਇਲਾਜ ਕਰ ਰਿਹਾ ਸੀ। ਪੰਜਾਬ ਹੈਲਥ ਅਥਾਰਿਟੀ ਤੋਂ ਵਾਰ ਵਾਰ ਪੇਮੇਂਟ ਕਰਨ ਦੇ ਲਈ ਰਿਮਾਂਇੰਡਰ ਭੇਜ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਪੀਜੀਆਈ ਦੀ ਨਹੀਂ ਸੁਣੀ।

ਆਯੁਸ਼ਮਾਨ ਯੋਜਨਾ ਦੇ ਤਹਿਤ ਅੇਨਰੋਲਡ ਮਰੀਜ਼ ਦਾ ਪੰਜ ਲੱਖ ਤੱਕ ਦਾਇਲਾਜ ਮੁਫਤ ਹੁੰਦਾ ਹੈ।ਪੀਜੀਆਈ ‘ਚ ਅਜਿਹੇ ਗਰੀਬ ਮਰੀਜ਼ ਜਿਨ੍ਹਾਂ ਨੂੰ ਕ੍ਰਾਨਿਕ ਡਿਜ਼ੀਜ਼ ਹਨ ਉਹ ਇਲਾਜ ਦੇ ਲਈ ਆਉਂਦੇ ਹਨ।ਇੱਥੋਂ ਤੱਕ ਕਿ ਇਸ ਯੋਜਨਾ ਦੇ ਤਹਿਤ ਕੈਂਸਰ ਦੇ ਮਰੀਜ਼ਾਂ ਦੀ ਕੀਮੋਥੈਰੇਪੀ ਵੀ ਕੀਤੀ ਜਾਂਦੀ ਹੈ।ਕੀਮੋਥੈਰੇਪੀ 21 ਦਿਨ ਦੇ ਬਾਅਦ ਕਰਵਾਉਣੀ ਹੁੰਦੀ ਹੈ।ਜੇਕਰ ਸਰਕਾਰ ਵਲੋਂ ਪੈਸੇ ਨਹੀਂ ਆਉਂਦੇ ਅਤੇ ਮਰੀਜ ਦੀ ਥੈਰੇਪੀ ਨਹੀਂ ਹੋਵੇਗੀ ਤਾਂ ਮਰੀਜਾਂ ਦੀ ਜਾਨ ਜਾ ਸਕਦੀ ਹੈ। ਪਰ ਪੰਜਾਬ ਸਰਕਾਰ ਵਲੋਂ ਪੈਸਾ ਨੇ ਦੇਣ ਕਰਕੇ ਪੀਜੀਆਈ ਨੇ ਐਕਸ਼ਨ ਲਿਆ ਹੈ।