ਗੜਸ਼ੰਕਰ ਹਲਕੇ ਨੇ ਕਦੀ ਝੰਡੀ ਵਾਲੀ ਗੱਡੀ ਨਹੀਂ ਦੇਖੀ ਸੀ, ਇਕ ਫੋਟੋਗ੍ਰਾਫਰ ਮੁੰਡੇ ਨੇ ਕਰਤਾ ਸੁਪਨਾ ਪੂਰਾ, ਪੜ੍ਹੋ ਡਿਪਟੀ ਸਪੀਕਰ ਰੌੜੀ ਤੇ ਹਲਕੇ ਦੀ ਕਹਾਣੀ

0
288

ਗੜਸ਼ੰਕਰ | ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਦਾ ਹਲਕੇ ‘ਚ ਪਹੁੰਚਣ ‘ਤੇ ਲੋਕਾਂ ਨੇ ਭਰਵਾ ਸਵਾਗਤ ਕੀਤਾ। ਇਸ ਦੌਰਾਨ ਰੌੜੀ ਦੇ ਦੱਸਿਆ ਕਿ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਇਆ ਸੀ ਕਿ ਸਾਡੇ ਹਲਕੇ ਨੂੰ ਅੱਜ ਤੱਕ ਝੰਡੀ ਤੇ ਸ਼ੇਰ ਵਾਲੀ ਗੱਡੀ ਨਹੀਂ ਮਿਲੀ। ਇਸ ਹਲਕੇ ਚੋਂ ਅੱਜ ਤੱਕ ਕੋਈ ਵੀ ਕੈਬਨਿਟ ਮੰਤਰੀ ਨਹੀਂ ਬਣਿਆ। ਇਹ ਸਾਰਾ ਮਾਣ ਜੈ ਕ੍ਰਿਸ਼ਨ ਰੌੜੀ ਦੇ ਹਿੱਸੇ ਆਇਆ ਹੈ।

ਤੁਹਾਨੂੰ ਇਹ ਵੀ ਦੱਸ ਦਈਏ ਕਿ ਜੈ ਕ੍ਰਿਸ਼ਨ ਰੌੜੀ ਸਿਆਸਤ ਵਿਚ ਆਉਣ ਤੋਂ ਪਹਿਲਾਂ ਫੋਟੋਗ੍ਰਾਫੀ ਦਾ ਸਟੂਡਿਓ ਚਲਾਉਂਦੇ ਸਨ। ਰੌੜੀ ਨੂੰ ਡਿਪਟੀ ਸਪੀਕਰ ਦੀ ਕੁਰਸੀ ‘ਤੇ ਬਿਠਾਉਣ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਜਿਹੜੇ ਕਦੀ ਫੋਟੋਆਂ ਖਿੱਚਦੇ ਸੀ ਹੁਣ ਇਹਨਾਂ ਦੀ ਫੋਟੋਆਂ ਲੱਗਿਆ ਕਰਨਗੀਆਂ।

2001 ਵਿਚ ਰੌੜੀ ਨੇ ਆਪਣਾ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦਾ ਸਟੂਡਿਊ ਖੋਲ੍ਹਿਆ ਸੀ। ਉਹਨਾਂ ਦੱਸਿਆ ਕਿ ਮੈਂ ਵੀ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵਾਂਗ ਬੜੇ ਕੰਮ ਕੀਤੇ ਹਨ। ਉਹਨਾਂ ਕਿਹਾ ਜਦੋਂ ਮੇਰੀ ਦੁਕਾਨ ਉਪਰ ਗਾਹਕ ਆਉਂਦੇ ਸੀ ਤਾਂ ਮੈਂ ਨੀਵੀਂ ਪਾ ਕੇ ਪੈਸੇ ਫੜ੍ਹਦਾ ਸੀ। ਉਮਰ ਛੋਟੀ ਹੋਣ ਕਰਕੇ ਮੈਨੂੰ ਸੰਗ ਆਉਂਦੀ ਸੀ।

2017 ਦੀਆਂ ਵਿਧਾਨ ਸਭਾ ਚੋਣ ਜਿੱਤ ਕੇ ਪਹਿਲੀਂ ਵਾਰ ਵਿਧਾਇਕ ਬਣੇ ਰੌੜੀ ਨੂੰ ਪਾਰਟੀ ਨੇ 2022 ਵਿਚ ਮੁੜ ਗੜਸ਼ੰਕਰ ਹਲਕੇ ਤੋਂ ਟਿਕਟ ਦਿੱਤੀ ਤੇ ਉਹ ਜੇਤੂ ਰਹੇ। ਹੁਣ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਉਹਨਾਂ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ ਹੈ। ਹਲਕੇ ਪਹੁੰਚ ਕੇ ਉਹਨਾਂ ਨੇ ਕਿਹਾ ਅਜੇ ਸਾਡੀ ਸਰਕਾਰ ਬਚਪਨ ਵਿਚ ਹੈ ਪਰ ਕੰਮ ਸਾਰੇ ਜਵਾਨੀ ਵਾਲੇ ਕਰ ਰਹੀ ਹੈ।