ਜਲੰਧਰ : ਦੇਹ ਵਪਾਰ ਦਾ ਦੋਸ਼ ਲਾ ਕੇ ਲੋਕਾਂ ਨੇ 2 ਔਰਤਾਂ ਨੂੰ ਦਰੱਖਤ ਨਾਲ ਬੰਨ੍ਹਿਆ

0
330

ਜਲੰਧਰ| ਹੁਸ਼ਿਆਰਪੁਰ ਰੋਡ ‘ਤੇ ਸਥਿਤ ਦੀਪ ਕਾਲੋਨੀ ਦੇ ਲੋਕਾਂ ਨੇ ਔਰਤਾਂ ਨੂੰ ਫੜ ਕੇ ਦਰੱਖਤ ਨਾਲ ਬੰਨ੍ਹ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਇਕ ਅਜਿਹੀ ਔਰਤ ਹੈ, ਜੋ ਨਸ਼ੇ ਵੇਚਣ ਦੇ ਨਾਲ-ਨਾਲ ਦੇਹ ਵਪਾਰ ਦਾ ਧੰਦਾ ਵੀ ਕਰਦੀ ਹੈ। ਫੜੀਆਂ ਗਈਆਂ ਔਰਤਾਂ ਉਸ ਕੋਲ ਹੀ ਆਈਆਂ ਹਨ।

ਲੋਕਾਂ ਨੇ ਦੱਸਿਆ ਕਿ ਉਹ ਔਰਤ ਦੀ ਸ਼ਿਕਾਇਤ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਪੁਲਿਸ ਕੋਲ ਜਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਦਾ ਖੁੱਲ੍ਹ ਕੇ ਕਹਿਣਾ ਹੈ ਕਿ ਉਹ ਪੁਲਿਸ ਵਾਲਿਆਂ ਨੂੰ ਮਹੀਨੇ ਦੇ ਪੈਸੇ ਦਿੰਦੀ ਹੈ। ਇਲਾਕਾ ਵਾਸੀਆਂ ਦੀ ਸ਼ਿਕਾਇਤ ‘ਤੇ ਪੁਲਿਸ ਰਾਤ ਨੂੰ ਮੌਕੇ ‘ਤੇ ਪਹੁੰਚੀ ਪਰ ਔਰਤਾਂ ਨੂੰ ਆਪਣੇ ਨਾਲ ਨਹੀਂ ਲੈ ਗਈ। ਮੌਕੇ ‘ਤੇ ਪਹੁੰਚੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਲੇਡੀਜ਼ ਸਟਾਫ਼ ਨਹੀਂ ਹੈ ਅਤੇ ਉਹ ਰਾਤ ਨੂੰ ਔਰਤਾਂ ਨੂੰ ਆਪਣੇ ਨਾਲ ਥਾਣੇ ਨਹੀਂ ਲੈ ਜਾ ਸਕਦਾ ਸੀ।

ਇਸ ਦੌਰਾਨ ਇਲਾਕੇ ‘ਚ ਇਕ ਲੜਕੀ ਨੇ ਸ਼ਰੇਆਮ ਕਿਹਾ ਕਿ ਸਪਨਾ ਅਤੇ ਪ੍ਰਵੀਨ ਨਾਂ ਦੀਆਂ ਔਰਤਾਂ ਧੰਦਾ ਕਰਦੀਆਂ ਹਨ। ਦੋਵੇਂ ਔਰਤਾਂ ਕੁੜੀਆਂ ਨੂੰ ਨਸ਼ਾ ਕਰਵਾ ਕੇ ਦੇਹ ਵਪਾਰ ਲਈ ਬਾਹਰ ਭੇਜ ਦਿੰਦੀਆਂ ਹਨ। ਬਾਹਰੋਂ ਪੈਸੇ ਲਿਆ ਕੇ ਉਨ੍ਹਾਂ ਨੂੰ ਹਿਸਾਬ-ਕਿਤਾਬ ਦਿੰਦੀਆਂ ਹਨ। ਕੁੜੀਆਂ ਪੈਸੇ ਦੀ ਮਜਬੂਰੀ ਵਿੱਚ ਉਸ ਕੋਲ ਆ ਰਹੀਆਂ ਹਨ।