ਲੋਕਾਂ ਨੂੰ ਸੋਨੂੰ ਸੂਦ ਜਾਪਿਆ ਭਗਤ ਸਿੰਘ, ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਟਵਿੱਟਰ ‘ਤੇ ਸ਼ੇਅਰ ਕੀਤੀ ਫੋਟੋ

0
24415

ਚੰਡੀਗੜ੍ਹ . ਸੋਸ਼ਲ ਮੀਡੀਆਂ ਤੇ ਅਦਾਕਾਰ ਸੋਨੂੰ ਸੂਦ ਦੀ ਭਗਤ ਸਿੰਘ ਵਾਲੀ ਫੋਟੋ ਸ਼ੇਅਰ ਹੋ ਰਹੀ ਹੈ। ਇਹ ਪ੍ਰਸ਼ੰਸਾ ਕਰਨ ਵਾਲਾ ਕੋਈ ਹੋਰ ਨਹੀਂ ਪੰਜਾਬੀ ਗਾਇਕ ਗੁਰੂ ਰੰਧਾਵਾ ਹੈ। ਸੋਨੂੰ ਸੂਦ ਦਾ ਸਨਮਾਨ ਕਰਨ ਲਈ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਸ਼ਿਲਪਾ ਸ਼ੈੱਟੀ ਤੋਂ ਬਾਅਦ ਗੁਰੂ ਨੇ, ਲੌਕਡਾਊਨ ਤੋਂ ਬਾਅਦ ਮੁੰਬਈ ‘ਚ ਫਸੇ ਯੂਪੀ ਤੇ ਬਿਹਾਰ ਦੇ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਦੀ ਆਪਣੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕੀਤੀ ਹੈ। ਫੋਟੋ ਵਿੱਚ ਸੋਨੂੰ ਭਗਤ ਸਿੰਘ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਲਿਖਿਆ, “ਸੋਨੂੰ ਭਾਅ ਜੀ ਨੂੰ ਪਿਆਰ ਤੇ ਸਤਿਕਾਰ। ਤੁਹਾਡੇ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ।”  

ਭਗਤ ਸਿੰਘ ਦੇ ਤੌਰ ‘ਤੇ ਸੋਨੂੰ ਸੂਦ ਦੀ ਵਾਇਰਲ ਹੋਈ ਫੋਟੋ ਅਸਲ ‘ਚ ਉਸ ਦੀ 2012 ਦੀ ਫਿਲਮ ‘ਸ਼ਹੀਦ-ਏ-ਆਜ਼ਮ’ ਦੀ ਹੈ। ਗੁਰੂ ਨੇ ਸੂਦ ਦੀ ਉਹ ਵੀਡੀਓ ਵੀ ਟਵਿੱਟਰ ‘ਤੇ ਸਾਂਝੀ ਕੀਤੀ ਹੈ ਜਿਸ ਵਿਚ ਉਹ ਹਜਾਰਾਂ ਮਜ਼ਦੂਰਾਂ ਨੂੰ ਬੱਸਾਂ ਵਿਚ ਬਿਠਾ ਕੇ ਉਹਨਾਂ ਦੇ ਰਾਜਾਂ ਨੂੰ ਭੇਜ ਰਿਹਾ ਹੈ।