PB-08-EB-5057 ਨੰਬਰ ਦੇ ਬਾਇਕ ਸਵਾਰ ਦੀ ਪੀਏਪੀ ਚੌਂਕ ‘ਚ ਹਾਦਸੇ ਦੌਰਾਨ ਮੌਤ, ਪਛਾਣ ਨਹੀਂ ਹੋ ਰਹੀ

0
1057

ਜਲੰਧਰ | ਪੀਏਪੀ ਚੌਂਕ ਵਿੱਚ ਐਤਵਾਰ ਰਾਤ ਕਾਰ ਅਤੇ ਬਾਇਕ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੋ ਨੌਜਵਾਨ ਬਾਇਕ ਉੱਤੇ ਫਗਵਾੜਾ ਵੱਲੋਂ ਆ ਰਹੇ ਸਨ ਕਿ ਪਿੱਛੋਂ ਆਈ ਕਾਰ ਨੇ ਦੋਹਾਂ ਨੂੰ ਟੱਕਰ ਮਾਰ ਦਿੱਤੀ। ਇੱਕ ਨੌਜਵਾਨ ਨੂੰ ਕਾਰ ਘੜੀਸਦੀ ਲੈ ਗਈ। ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਥਾਣਾ ਜਲੰਧਰ ਕੈਂਟ ਦੀ ਪੁਲਿਸ ਨੇ ਦੱਸਿਆ ਕਿ ਮੁੰਡੇ ਜਿਸ ਬਾਇਕ ‘ਤੇ ਸਵਾਰ ਸਨ ਉਹ ਜਲੰਧਰ ਨੰਬਰ ਦੀ ਹੈ। ਬਾਇਕ ਦਾ ਨੰਬਰ PB-08-EB-5057 ਹੈ। ਇੱਕ ਜ਼ਖਮੀ ਨੂੰ ਸਿਵਿਲ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਦੋਹਾਂ ਦੀ ਪਛਾਣ ਨਹੀਂ ਹੋ ਰਹੀ। ਜੇਕਰ ਕੋਈ ਇਸ ਨੰਬਰ ਦੇ ਬਾਇਕ ਸਵਾਰਾਂ ਨੂੰ ਜਾਣਦਾ ਹੈ ਤਾਂ ਕੈਂਟ ਥਾਣੇ ਜਾਂ ਸਿਵਿਲ ਹਸਪਤਾਲ ਵਿੱਚ ਸੰਪਰਕ ਕਰ ਸਕਦਾ ਹੈ।

ਥਾਣਾ ਕੈਂਟ ਦੇ ਰਾਮ ਕਿਸ਼ਨ ਨੇ ਦੱਸਿਆ ਕਿ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਸੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।