ਪਟਿਆਲਾ/ਪਾਤੜਾਂ, 1 ਨਵੰਬਰ | ਪਿੰਡ ਜੋਗੇਵਾਲਾ ਨੇੜੇ ਭਾਖੜਾ ਨਹਿਰ ਦੇ ਪੁਲ ਕੋਲ ਬੇਕਾਬੂ ਹੋ ਕੇ ਮੋਟਰਸਾਈਕਲ ਸਵਾਰ ਭਾਖੜਾ ਨਹਿਰ ਵਿਚ ਡਿੱਗ ਗਏ। ਘਟਨਾ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।
ਇਸ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਸ਼ੁਤਰਾਣਾ ਵਿਚ ਛੁੱਟੀ ਕਰਕੇ ਆਪਣੇ ਘਰ ਪਰਤ ਰਹੇ ਅਧਿਆਪਕ ਅਤੇ ਇਕ ਹੋਰ ਰਾਹਗੀਰ ਵੱਲੋਂ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਨਹਿਰ ਵਿਚੋਂ ਪਤੀ-ਪਤਨੀ ਨੂੰ ਕੱਢ ਲਿਆ ਗਿਆ ਪਰ ਇਸ ਦੌਰਾਨ ਔਰਤ ਦੀ ਮੌਤ ਹੋ ਗਈ ਸੀ। ਜਦੋਂਕਿ ਉਸਦੇ ਪਤੀ ਨੂੰ ਬਚਾਅ ਲਿਆ ਗਿਆ।