ਪਟਿਆਲਾ | ਚਚੇਰੀ ਭੈਣ ਦਾ ਕਤਲ ਕਰਨ ਮਗਰੋਂ ਇਕ ਹੋਰ ਕਤਲ ਕਰਨ ਦੇ ਮਾਮਲੇ ਦਾ ਖੁਲਾਸਾ ਕਰਦਿਆਂ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਆਰੋਪੀਆਂ ਗੁਰਿੰਦਰ ਸਿੰਘ ਵਾਸੀ ਬੋਲੜ ਕਲਾਂ ਤੇ ਮਨਜੀਤ ਕੌਰ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ 1 ਪਿਸਤੌਲ 32 ਬੋਰ, 4 ਰੌਂਦ, 2 ਮੈਗਜ਼ੀਨ, 4 ਪਿਸਤੌਲ ਤੇ 16 ਰੌਂਦ ਬਰਾਮਦ ਕੀਤੇ ਹਨ।
ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਦੀ ਚਚੇਰੀ ਭੈਣ ਹਰਨੀਤ ਕੌਰ ਦੇ ਸਹਿਜਪ੍ਰੀਤ ਸਿੰਘ ਨਾਂ ਦੇ ਲੜਕੇ ਨਾਲ ਸੰਬੰਧ ਸਨ ਤੇ ਅਕਤੂਬਰ 2020 ਨੂੰ ਹਰਨੀਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਖੁਦਕੁਸ਼ੀ ਦਾ ਡਰਾਮਾ ਕਰਦਿਆਂ ਗੁਰਿੰਦਰ ਆਪਣੇ-ਆਪ ਨੂੰ ਮਰਿਆ ਸਾਬਤ ਕਰਕੇ ਲੁਕਦਾ ਰਿਹਾ। ਇਸ ਤੋਂ ਬਾਅਦ ਗੁਰਿੰਦਰ ਨੇ ਸਹਿਜਪ੍ਰੀਤ ਦੇ ਜੀਜੇ ਵਰਿੰਦਰ ਸਿੰਘ ਦਾ ਵੀ ਇਸੇ ਸਾਲ ਅਕਤੂਬਰ ਮਹੀਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਸੀਆਈਏ ਸਟਾਫ ਮੁਖੀ ਸ਼ਮਿੰਦਰ ਸਿੰਘ ਦੀ ਟੀਮ ਨੇ ਜਾਂਚ ਕਰਦਿਆਂ 2 ਅੰਨ੍ਹੇ ਕਤਲ ਸੁਲਝਾ ਲਏ ਹਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ