ਪਟਿਆਲਾ : ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, 3 ਪੱਕੇ ਦੋਸਤਾਂ ਦੀ ਮੌਕੇ ‘ਤੇ ਮੌਤ

0
541

ਪਟਿਆਲਾ, 25 ਦਸੰਬਰ| ਸਮਾਣਾ ਵਿਚ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਪਿੰਡ ਢੈਂਠਲ ਨਜ਼ਦੀਕ ਇੱਕ ਮੋਟਰਸਾਈਕਲ ਤੇ ਟਰੱਕ ਦੀ ਭਿਆਨਕ ਟੱਕਰ  ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਮ੍ਰਿਤਕਾਂ ਦੀ ਪਹਿਚਾਣ ਜਸਪ੍ਰੀਤ ਸਿੰਘ (18), ਦਿਲਪ੍ਰੀਤ ਸਿੰਘ (20) , ਸੁਖਚੈਨ ਸਿੰਘ (25) ਵਜੋਂ ਹੋਈ, ਜਦੋਂਕਿ ਨਰਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਘਟਨਾ  ਤੋਂ ਬਾਅਦ ਟਰੱਕ ਚਾਲਕ ਘਟਨਾ ਸਥਾਨ ‘ਤੇ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਸਦਰ ਥਾਣਾ ਸਮਾਣਾ ਦੇ ਜਾਂਚ ਅਧਿਕਾਰੀ ਨਿਰਮਲ ਸਿੰਘ ਮਾਮਲੇ ਦੀ ਪੜਤਾਲ ਕਰ ਰਹੇ ਹਨ।