ਪਟਿਆਲਾ : 35 ਸਾਲ ਬਾਅਦ ਵਿਛੜੀ ਮਾਂ ਨੂੰ ਮਿਲਿਆ ਪੁੱਤ, ਹੜ੍ਹ ਪੀੜਤਾਂ ਦੀ ਸੇਵਾ ਕਰਦਿਆਂ ਪਹੁੰਚਿਆ ਆਪਣੇ ਨਾਨਕੇ ਘਰ

0
1478

ਪਟਿਆਲਾ| ਪਟਿਆਲਾ ਤੋਂ ਇਕ ਹੈਰਾਨ ਕਰਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਪੁੱਤ ਆਪਣੀ ਮਾਂ ਨੂੰ ਪੂਰੇ 35 ਸਾਲ ਬਾਅਦ ਮਿਲਦਾ ਦਿਖਾਈ ਦਿੰਦਾ ਹੈ। ਵੀਡੀਓ ਕਾਫੀ ਭਾਵੁਕ ਕਰ ਦੇਣ ਵਾਲੀ ਹੈ।

ਜਾਣਕਾਰੀ ਅਨੁਸਾਰ ਜਗਜੀਤ ਸਿੰਘ ਨਾਂ ਦੇ ਮੁੰਡੇ ਦੇ ਪਿਤਾ ਦੀ ਮੌਤ 35-36 ਸਾਲ ਪਹਿਲਾਂ ਹੋ ਗਈ ਸੀ। ਫਿਰ ਉਸਨੂੰ ਉਸਦੇ ਦਾਦਕਿਆਂ ਨੇ ਆਪਣੇ ਕੋਲ ਰੱਖ ਲਿਆ ਸੀ ਤੇ ਉਸਦੀ ਮਾਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ।

ਜਗਜੀਤ ਆਪਣੇ ਦਾਦਾ ਦਾਦੀ ਤੋਂ ਜਦੋਂ ਵੀ ਪੁੱਛਦਾ ਕਿ ਉਸਦੇ ਮੰਮੀ ਡੈਡੀ ਕੌਣ ਹਨ ਤਾਂ ਉਸਨੂੰ ਇਹੀ ਕਿਹਾ ਜਾਂਦਾ ਰਿਹਾ ਕਿ ਉਸਦੇ ਮਾਤਾ-ਪਿਤਾ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਹੈ। ਫਿਰ ਇਕ ਦਿਨ ਉਸਦੇ ਹੱਥ ਆਪਣੇ ਮੰਮੀ-ਡੈਡੀ ਦੇ ਵਿਆਹ ਦੀ ਐਲਬਮ ਲੱਗ ਜਾਂਦੀ ਹੈ। ਇਸ ਦੌਰਾਨ ਉਸਦੀ ਦਾਦੀ ਵੀ ਜਹਾਨ ਤੋਂ ਕੂਚ ਕਰ ਚੁੱਕੀ ਹੁੰਦੀ ਹੈ। ਜਗਜੀਤ ਫਿਰ ਆਪਣੇ ਦਾਦੇ ਤੋਂ ਆਪਣੇ ਮਾਪਿਆਂ ਬਾਰੇ ਪੁੱਛਦਾ ਹੈ।

ਫਿਰ ਉਸਨੂੰ ਆਪਣੇ ਦਾਦੇ ਤੋਂ ਆਪਣੇ ਨਾਨਕਾ ਪਿੰਡ ਤੇ ਉਥੇ ਰਹਿੰਦੀ ਆਪਣੀ ਮਾਂ ਬਾਰੇ ਪਤਾ ਲੱਗਦਾ ਹੈ। ਫਿਰ ਅਚਾਨਕ ਹੀ ਹੜ੍ਹ ਪੀੜਤਾਂ ਦੀ ਮਦਦ ਕਰਦਾ ਕਰਦਾ ਜਗਜੀਤ ਉਸੇ ਪਿੰਡ ਵਿਚ ਪਹੁੰਚ ਗਿਆ, ਜਿਥੇ ਕਦੇ ਉਸਦਾ ਨਾਨਕਾ ਘਰ ਸੀ। ਉਸਨੇ ਆਪਣੀ ਭੂਆ ਤੇ ਤਾਏ ਤੋਂ ਜਾਣਕਾਰੀ ਲੈ ਕੇ ਬੋਹੜਪੁਰ ਦੇ ਆਪਣੇ ਨਾਨਕੇ ਘਰ ਦਾ ਦਰਵਾਜ਼ਾ ਜਾ ਖੜਕਾਇਆ ਤੇ ਆਪਣੀ ਮਾਂ ਨੂੰ 35 ਸਾਲ ਬਾਅਦ ਮਿਲਿਆ।

ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਕਾਫੀ ਭਾਵੁਕ ਕਰ ਦੇਣ ਵਾਲੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ