ਪਠਾਨਕੋਟ : ਬਾਂਦਰਾਂ ਤੋਂ ਬਚਣ ਲਈ ਨੌਜਵਾਨ ਨੇ ਛੱਤ ਤੋਂ ਮਾਰੀ ਛਾਲ, ਦਰਦਨਾਕ ਮੌਤ

0
1385

ਪਠਾਨਕੋਟ, 19 ਸਤੰਬਰ | ਮੁਹੱਲਾ ਗਾਂਧੀ ਨਗਰ ‘ਚ ਘਰ ਦੀ ਛੱਤ ‘ਤੇ ਗਏ 35 ਸਾਲ ਦੇ ਪੁਨੀਤ ‘ਤੇ ਬਾਂਦਰਾਂ ਨੇ ਹਮਲਾ ਕਰ ਦਿੱਤਾ । ਇਸ ਦੌਰਾਨ ਜਾਨ ਬਚਾਉਣ ਲਈ ਨੌਜਵਾਨ ਛੱਤ ਦੀ ਗਰਿੱਲ ਨਾਲ ਲਟਕ ਗਿਆ ਪਰ ਫਿਰ ਵੀ ਬਾਂਦਰਾਂ ਨੇ ਪਿੱਛਾ ਨਹੀਂ ਛੱਡਿਆ। ਇਸ ਦੌਰਾਨ ਨੌਜਵਾਨ ਨੇ ਛਾਲ ਮਾਰ ਦਿੱਤੀ।

ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਪੁਨੀਤ ਇਕ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰਦਾ ਸੀ। ਦੂਜੇ ਪਾਸੇ ਡਾਕਟਰ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਪਸਲੀਆਂ ਟੁੱਟਣ ਕਾਰਨ ਹੋਈ ਹੈ।