ਪਠਾਨਕੋਟ : ਸਕੂਟਰ ਸਲਿੱਪ ਹੋਣ ਕਾਰਨ ਅਧਿਆਪਕ ਦੀ ਮੌਤ, ਇਸੇ ਸਾਲ ਮਿਲੀ ਸੀ ਸਰਕਾਰੀ ਨੌਕਰੀ

0
1514

ਪਠਾਨਕੋਟ, 20 ਸਤੰਬਰ | ਪਠਾਨਕੋਟ-ਸੁਜਾਨਪੁਰ ਰੋਡ ‘ਤੇ ਛੋਟੇਪੁਰ ਨੇੜੇ ਇਕ ਸਰਕਾਰੀ ਅਧਿਆਪਕ ਦੀ ਸਕੂਟਰ ਸਲਿਪ ਹੋਣ ਕਾਰਨ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਅਧਿਆਪਕ ਨੇ ਹੈਲਮੇਟ ਪਾਇਆ ਹੋਇਆ ਸੀ। ਜਦੋਂ ਸਕੂਟਰ ਤਿਲਕ ਗਿਆ ਤਾਂ ਹੈਲਮੇਟ ਉਤਰ ਲਿਆ ਅਤੇ ਸਿਰ ‘ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

ਭਦਰੋਆ ਦੇ ਰਹਿਣ ਵਾਲੇ ਵਿਵੇਕ ਕੁਮਾਰ 35 ਸਾਲ ਨੂੰ 10 ਮਹੀਨੇ ਪਹਿਲਾਂ ਸਰਕਾਰੀ ਨੌਕਰੀ ਮਿਲੀ ਸੀ। ਇਸ ਸਮੇਂ ਵਿਵੇਕ ਦੀ ਡਿਊਟੀ ਸਰਕਾਰੀ ਪ੍ਰਾਇਮਰੀ ਸਕੂਲ ਫ਼ਿਰੋਜ਼ਪੁਰ ਕਲਾਂ ਵਿਚ ਸੀ। ਜਾਂਚ ਅਧਿਕਾਰੀ ਏਐਸਆਈ ਧਰਮਪਾਲ ਨੇ ਦੱਸਿਆ ਕਿ ਪੁਲਿਸ ਨੇ ਭਰਾ ਅਜੈ ਕੁਮਾਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।