ਪਠਾਨਕੋਟ : ਪ੍ਰੇਮਿਕਾ ਨੇ ਵਿਆਹ ਤੋਂ ਕਿਤਾ ਇਨਕਾਰ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

0
2441

ਪਠਾਨਕੋਟ, 24 ਅਗਸਤ | ਪਿੰਡ ਸਿਊਂਟੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ ‘ਤੇ ਨੌਜਵਾਨ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਉਰਫ਼ ਮੋਹਿਤ ਪਿੰਡ ਸਿਊਂਟੀ ਦੇ ਵਸਨੀਕ ਵਜੋਂ ਹੋਈ ਹੈ। ਸ਼ਾਹਪੁਰਕੰਡੀ ਪੁਲਿਸ ਨੇ ਖ਼ੁਦਕੁਸ਼ੀ ਲਈ ਭੜਕਾਉਣ ਲਈ ਪ੍ਰੇਮਿਕਾ ਅਤੇ ਉਸ ਦੀ ਭੈਣ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਨੌਜਵਾਨ ਆਪਣੀ ਪ੍ਰੇਮਿਕਾ ਅੰਕਿਤਾ ਅਤੇ ਉਸ ਦੀ ਵੱਡੀ ਭੈਣ ਸ਼ਿਵਾਨੀ ਨਾਲ ਹਿਮਾਚਲ ਵੀ ਗਿਆ ਸੀ। ਅੰਕਿਤਾ ਨੇ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ‘ਚ ਇਨਕਾਰ ਕਰ ਦਿੱਤਾ। ਉਦਾਸ ਹੋ ਕੇ ਅਸ਼ਵਨੀ ਲੜਕੀ ਦੇ ਘਰ ਦੇ ਬਾਹਰ ਆ ਗਿਆ ਅਤੇ ਆਪਸ ਵਿੱਚ ਤਕਰਾਰ ਹੋ ਗਈ। ਅੰਕਿਤਾ ਦੇ ਮਨ੍ਹਾ ਕਰਨ ‘ਤੇ ਨੌਜਵਾਨ ਨੇ ਵਾਪਸ ਜਾ ਕੇ ਜ਼ਹਿਰ ਨਿਗਲ ਲਿਆ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅੰਕਿਤਾ ਅਤੇ ਸ਼ਿਵਾਨੀ ਦਾ ਨਾਮਜ਼ਦ ਕੀਤਾ ਗਿਆ।