ਪਠਾਨਕੋਟ : ਬਿਜਲੀ ਕੱਟਾਂ ਤੋਂ ਔਖੇ ਲੋਕਾਂ ਨੇ ਜੇਈ ‘ਤੇ ਕੱਢ ਦਿੱਤੀ ਭੜਾਸ, ਕੀਤਾ ਗੰਭੀਰ ਜ਼ਖਮੀ

0
1823

ਪਠਾਨਕੋਟ | ਇਥੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਜੇਈ ‘ਤੇ ਹੀ ਭੜਾਸ ਕੱਢ ਦਿੱਤੀ। ਪਠਾਨਕੋਟ ਸ਼ਹਿਰ ਵਿਚ ਬਿਜਲੀ ਬੰਦ ਹੋਣ ਦਾ ਗੁੱਸਾ ਕੱਢਦਿਆਂ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਥਾਣਾ ਡਵੀਜ਼ਨ ਨੰ. 2 ਨੂੰ ਦਿੱਤੀ ਸ਼ਿਕਾਇਤ ਵਿਚ ਕਾਰਤਿਕ ਜੌਲੀ ਨੇ ਦੱਸਿਆ ਕਿ ਉਹ ਸੁਜਾਨਪੁਰ ਰੇਲਵੇ ਸਟੇਸ਼ਨ ਨੇੜੇ ਰਹਿੰਦਾ ਹੈ। ਉਸ ਦੇ ਪਿਤਾ ਯੁਵਰਾਜ ਸਿੰਘ ਪਾਵਰਕਾਮ ਪਠਾਨਕੋਟ ਡਵੀਜ਼ਨ ਦੇ ਦੱਖਣੀ ਸਬ-ਡਵੀਜ਼ਨ ਵਿਚ ਜੂਨੀਅਰ ਇੰਜੀਨੀਅਰ (ਜੇਈ) ਹਨ। ਉਹ ਢਾਂਗੂ ਰੋਡ ਸਥਿਤ ਆਪਣੇ ਕਮਰੇ ਵਿਚ ਡਿਊਟੀ ਕਰ ਰਹੇ ਸਨ।

ਬਿਜਲੀ ਕੱਟ ਲੱਗਣ ਕਰਕੇ ਕੁਝ ਲੋਕ ਉਥੇ ਇਕੱਠੇ ਹੋ ਗਏ ਤੇ ਕੁਝ ਕਰਮਚਾਰੀ ਬਿਜਲੀ ਠੀਕ ਕਰ ਰਹੇ ਸਨ। ਇਸੇ ਦੌਰਾਨ ਭੀੜ ਵਿਚੋਂ ਰਜਿੰਦਰ ਫੌਜੀ ਅਤੇ ਬੌਬੀ ਨਾਮਕ ਲੜਕੇ ਨੇ ਅਚਾਨਕ ਉਸ ਦੇ ਪਿਤਾ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਦੇ ਪਿਤਾ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਕਾਰਤਿਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਥਾਣਾ-ਡਵੀਜ਼ਨ ਨੰ. 2 ਦੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ