ਯੂਏਈ, ਜਰਮਨੀ, ਸਪੇਨ ਦੇ ਪਾਸਪੋਰਟ ਹਨ ਦੁਨੀਆ ਦੇ ਸਭ ਤੋਂ ਤਾਕਤਵਰ, ਜਾਣੋ ਭਾਰਤ ਤੇ ਇਸ ਦੇ ਗੁਆਂਢੀਆਂ ਦਾ ਹਾਲ

0
1533

ਵਰਲਡ ਪਾਸਪੋਰਟ ਇੰਡੈਕਸ ਰਿਪੋਰਟ 2024: ਦੁਨੀਆ ਭਰ ਦੇ ਪਾਸਪੋਰਟਾਂ ਦਾ ਅਧਿਐਨ ਕਰਨ ਤੋਂ ਬਾਅਦ ਰੈਂਕਿੰਗ ਪ੍ਰਕਾਸ਼ਿਤ ਕਰਨ ਵਾਲੀ ਆਰਟਨ ਕੈਪੀਟਲ ਨੇ 2024 ਦਾ ਪਹਿਲਾ ਪਾਸਪੋਰਟ ਸੂਚਕਾਂਕ ਜਾਰੀ ਕੀਤਾ ਹੈ। ਇੰਡੈਕਸ ਮੁਤਾਬਕ ਯੂਏਈ ਦੇ ਪਾਸਪੋਰਟ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਖਿਤਾਬ ਮਿਲਿਆ ਹੈ। UAE ਪਾਸਪੋਰਟ ਦਾ ਮੋਬਿਲਟੀ ਸਕੋਰ 180 ਹੈ। ਗਲਫ ਟੂਡੇ ਦੀ ਰਿਪੋਰਟ ਦੇ ਅਨੁਸਾਰ, ਯੂਏਈ ਨੂੰ ਸੂਚੀ ਵਿੱਚ ਪਹਿਲਾ ਸਥਾਨ ਮਿਲਿਆ ਕਿਉਂਕਿ ਉਸਨੇ ਆਪਣੀ ਕੂਟਨੀਤਕ ਰਣਨੀਤੀ ਦੇ ਹਿੱਸੇ ਵਜੋਂ ਦੂਜੇ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕੀਤਾ ਹੈ।

ਜਾਣਕਾਰੀ ਅਨੁਸਾਰ ਦੂਜੇ ਨੰਬਰ ‘ਤੇ ਜਰਮਨੀ, ਸਪੇਨ, ਫਰਾਂਸ, ਇਟਲੀ ਅਤੇ ਨੀਦਰਲੈਂਡ ਆਉਂਦੇ ਹਨ। ਇਨ੍ਹਾਂ ਸਾਰੇ ਦੇਸ਼ਾਂ ਦਾ ਸਕੋਰ 178 ਹੈ। ਭਾਵ ਇਨ੍ਹਾਂ ਦੇਸ਼ਾਂ ਦੇ ਨਾਗਰਿਕ 178 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਤੀਜੇ ਸਥਾਨ ‘ਤੇ ਜ਼ਿਆਦਾਤਰ ਯੂਰਪੀਅਨ ਦੇਸ਼ ਜਿਵੇਂ ਫਿਨਲੈਂਡ, ਨਾਰਵੇ, ਸਵੀਡਨ ਹਨ, ਇਨ੍ਹਾਂ ਸਾਰੇ ਦੇਸ਼ਾਂ ਦਾ ਮੋਬਿਲਟੀ ਸਕੋਰ 177 ਹੈ।

ਪਾਕਿਸਤਾਨ ਦਾ ਹਾਲ ਹੋਰ ਮਾੜਾ
ਆਰਟਨ ਕੈਪੀਟਲ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਯੂਏਈ ਨਿਵਾਸੀ 50 ਦੇਸ਼ਾਂ ਦਾ ਦੌਰਾ ਕਰਨ ਤੋਂ ਬਾਅਦ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਉਥੇ ਹੀ ਬਿਨਾਂ ਵੀਜ਼ੇ ਦੇ 130 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ ਤੇ 123 ਦੇਸ਼ਾਂ ਦੇ ਫਰੀ ਐਂਟਰੀ ਕਰ ਸਕਦੇ ਹਨ। ਇੱਥੇ ਇਸ ਸੂਚੀ ਵਿੱਚ ਭਾਰਤ ਨੂੰ 66ਵਾਂ ਸਥਾਨ ਮਿਲਿਆ ਹੈ। ਭਾਰਤ ਦਾ ਮੋਬਿਲਿਟੀ ਤਾ ਸਕੋਰ 77 ਹੈ, ਜਿਸਦਾ ਮਤਲਬ ਹੈ ਕਿ ਭਾਰਤੀ 77 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ ਅਤੇ 24 ਦੇਸ਼ਾਂ ਵਿੱਚ ਵੀਜ਼ਾ ਮੁਕਤ ਦਾਖਲ ਹੋ ਸਕਦੇ ਹਨ। ਜਦੋਂ ਕਿ ਭਾਰਤ ਦੇ ਗੁਆਂਢੀ ਪਾਕਿਸਤਾਨ ਨੂੰ ਸੂਚੀ ਦੇ ਹੇਠਲੇ ਪੰਜ ਦੇਸ਼ਾਂ ਵਿੱਚ ਸਥਾਨ ਦਿੱਤਾ ਗਿਆ ਹੈ। ਇਸਦਾ ਮੋਬਿਲਿਟੀ ਸਕੋਰ 47 ਹੈ ਅਤੇ ਇਸਦੇ ਨਾਗਰਿਕ 11 ਦੇਸ਼ਾਂ ਵਿੱਚ ਮੁਫਤ ਯਾਤਰਾ ਕਰ ਸਕਦੇ ਹਨ।