ਲੁਧਿਆਣਾ ‘ਚ ਹੈਵਾਨੀਅਤ ! ਛੇਵੇਂ ਨਰਾਤੇ ਵਾਲੇ ਦਿਨ ਮਿਲਿਆ ਕੰਨਿਆ ਭਰੂਣ, ਲੋਕਾਂ ‘ਚ ਰੋਸ

0
462

ਲੁਧਿਆਣਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਨਰਾਤਿਆਂ ਦੀ ਸਮਾਪਤੀ ‘ਤੇ ਜਿਥੇ ਹਰ ਥਾਂ ਕੰਜਕ ਪੂਜਨ ਦੀ ਤਿਆਰੀ ਚੱਲ ਰਹੀ ਹੈ, ਉਥੇ ਹੀ ਛੇਵੇਂ ਨਰਾਤੇ ਵਾਲੇ ਦਿਨ ਮੁਸ਼ਤਾਕ ਗੰਜ ਚੌਕ ‘ਚ ਕੰਨਿਆ-ਭਰੂਣ ਬਰਾਮਦ ਕੀਤਾ ਗਿਆ।

ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਭਰੂਣ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਲਈ ਮੋਰਚਰੀ ‘ਚ ਰਖਵਾ ਦਿੱਤਾ ਹੈ। ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਕੁਝ ਰਾਹਗੀਰ ਜਦੋਂ ਚੌਕ ਤੋਂ ਲੰਘੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੰਨਿਆ ਭਰੂਣ ਪਿਆ ਹੋਇਆ ਸੀ। ਲੋਕਾਂ ਵਿਚ ਇਸ ਗੱਲ ਕਰਕੇ ਰੋਸ ਵੀ ਹੈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਕੰਨਿਆ-ਭਰੂਣ ਹੈ। ਨਰਾਤਿਆਂ ਦੇ ਦਿਹਾੜਿਆਂ ਵਿਚ ਹੈਵਾਨੀਅਤ ਭਰੀ ਘਟਨਾ ਹੈ।