ਜਲੰਧਰ ਦੇ ਹਿੰਦੂ ਨੇਤਾ ‘ਤੇ ਪਰਚਾ, ਪਾਬੰਦੀ ਦੇ ਬਾਵਜੂਦ ਪਿਸਤੌਲ ਨਾਲ ਵਾਇਰਲ ਕੀਤੀ ਫੋਟੋ

0
533

ਜਲੰਧਰ। ਗਨ ਕਲਚਰ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਜਲੰਧਰ ਵਿਚ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਇਕ ਨੌਜਵਾਨ ਹਿੰਦੂ ਨੇਤਾ ਦਾ ਸੋਸ਼ਲ ਮੀ਼ਡੀਆ ਉਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਜਲੰਧਰ ਦਿਹਾਤ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਹੋਏ ਨੌਜਵਾਨ ਹਿੰਦੂ ਨੇਤਾ ਅਭਿਸ਼ੇਕ ਉਰਫ ਅਭੀ ਬਖਸ਼ੀ ਖਿਲਾਫ ਪੁਲਿਸ ਥਾਣਾ ਲਾਂਬੜਾ ਵਿਚ ਮਾਮਲਾ ਦਰਜ ਕਰ ਲਿਆ ਹੈ।
ਸ਼ਹਿਰ ਵਿਚ ਹਿੰਦੂ ਸੰਗਠਨਾਂ ਦੇ ਨੇਤਾਵਾਂ ਨਾਲ ਅੱਗੇ ਅੱਗੇ ਦਿਖਾਈ ਦੇਣ ਵਾਲੇ ਅਭੀ ਬਖਸ਼ੀ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿਚ ਉਹ ਗੱਡੀ ਚਲਾਉਂਦੇ ਸਮੇਂ ਆਪਣੇ ਹੱਥਾਂ ਵਿਚ ਪਿਸਤੌਲ ਲੈ ਕੇ ਆਪਣੀ ਸ਼ਾਨ ਦਿਖਾ ਰਿਹਾ ਹੈ। ਇਹ ਖੋਖਲੀ ਸ਼ਾਨ ਹੁਣ ਅਭੀ ਬਖਸ਼ੀ ਦੇ ਗਲ਼ੇ ਦੀ ਹੱਡੀ ਬਣ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪਰ ਹਾਲੇ ਤੱਕ ਉਕਤ ਕਥਿਤ ਨੇਤਾ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।