ਆਪਣੇ ਹੀ ਵਿਆਹ ‘ਤੇ ਦੋਵੇਂ ਹੱਥਾਂ ਨਾਲ ਫਾਇਰਿੰਗ ਕਰਨ ਵਾਲੇ ਕਾਂਸਟੇਬਲ ‘ਤੇ ਪਰਚਾ

0
350

ਅੰਮ੍ਰਿਤਸਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਨ ਕਲਚਰ ਨੂੰ ਖਤਮ ਕਰਨ ਨੂੰ ਲੈ ਕੇ ਵਿਆਹ ਸਮਾਗਮਾਂ ਵਿਚ ਹਥਿਆਰਾਂ ਦੀ ਨੁਮਾਇਸ਼ ਉੇਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਰੱਖੀ ਹੈ। ਪਰ ਅੰਮ੍ਰਿਤਸਰ ਵਿਚ ਇਕ ਪੁਲਿਸ ਮੁਲਾਜ਼ਮ ਦਾ ਆਪਣੇ ਹੀ ਵਿਆਹ ਉਤੇ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ ਹੋਇਆ, ਜਿਸਨੂੰ ਦੇਖ ਕੇ ਥਾਣਾ ਮਜੀਠਾ ਪੁਲਿਸ ਨੇ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਵਾਇਰਲ ਵੀਡੀਓ ਵਿਚ ਗੋਲ਼ੀਆਂ ਚਲਾਉਣ ਵਾਲਾ ਥਾਣਾ ਕੱਥੂਨੰਗਲ ਵਿਚ ਤਾਇਨਾਤ ਕਾਂਸਟੇਬਲ ਦਿਲਜੋਧ ਸਿੰਘ ਹੈ। ਥਾਣਾ ਮਜੀਠਾ ਤਹਿਤ ਆਉਣ ਵਾਲੇ ਪਿੰਡ ਭੰਗਾਲੀ ਕਲਾਂ ਵਿਚ ਰਹਿਣ ਵਾਲਾ ਦਿਲਜੋਧ ਲੰਘੇ ਦਿਨੀਂ ਆਪਣੇ ਹੀ ਘਰ ਵਿਚ ਆਪਣੇ ਵਿਆਹ ਦੀ ਡੀਜੇ ਪਾਰਟੀ ਵਿਚ ਦੋਵੇਂ ਹੱਥਾਂ ਵਿਚ ਪਿਸਤੌਲ ਲੈ ਕੇ ਫਾਇਰਿੰਗ ਕਰ ਰਿਹਾ ਸੀ। ਉਸਨੇ ਕਈ ਰਾਊਂਡ ਫਾਇਰ ਕੀਤੇ, ਜਿਸਦਾ ਵੀਡੀਓ ਬਣਾ ਕੇ ਕਿਸੇ ਨੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਦਿਲਜੋਧ ਉਤੇ ਆਈਪੀਸੀ 188 ਤੇ 336 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।