ਤਰਨਤਾਰਨ | ਵਿਆਹ ਦੇਖਣ ਗਏ ਨੌਜਵਾਨ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਸਹੀ ਸਲਾਮਤ ਘਰ ਵਾਪਸ ਆਵੇਗਾ। ਪਿੰਡ ਸੇਰੋਂ ਨੇੜੇ ਡੀਸੀ ਦੀ ਰਿਹਾਇਸ਼ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਵਾਸੀ ਵਰਪਾਲ ਦੇ ਤੌਰ ’ਤੇ ਹੋਈ ਹੈ।
ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਖਹਿਰਾ ਪੈਲੇਸ ਵਿਚ ਆਪਣੀ ਮਾਤਾ ਗੁਰਮੇਜ ਕੌਰ ਨਾਲ ਵਿਆਹ ਦੇਖਣ ਆਇਆ ਸੀ। ਵਿਆਹ ਦੇਖ ਕੇ ਵਾਪਸ ਪਤਰਦਿਆਂ, ਉਸ ਦੇ ਮੋਟਰਸਾਈਕਲ ਨੂੰ ਕੋਈ ਅਣਪਛਾਤੀ ਕਾਰ ਟੱਕਰ ਮਾਰ ਗਈ ਅਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮੁਲਜ਼ਮ ਕਾਰ ਸਵਾਰ ਮੌਕੇ ‘ਤੇ ਫਰਾਰ ਹੋ ਗਿਆ। ਥਾਣਾ ਸਰਹਾਲੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।








































