ਪੰਜਾਬੀ ਨੌਜਵਾਨ ਦੀ ਮਲੇਸ਼ੀਆ ‘ਚ ਦਰਦਨਾਕ ਮੌਤ, ਮਾਪਿਆਂ ਤੇ ਪਤਨੀ ਦਾ ਰੋ-ਰੋ ਬੁਰਾ ਹਾਲ

0
2781

ਗੁਰਦਾਸਪੁਰ | ਕਲਾਨੌਰ ਦੇ ਨੌਜਵਾਨ ਦੀ ਮਲੇਸ਼ੀਆ ਵਿਚ ਮੌਤ ਦੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ਵਿਚ ਨੌਜਵਾਨ ਭੁਪਿੰਦਰ ਸਿੰਘ ਦੀ ਮੌਤ ਹੋ ਗਈ। ਭੁਪਿੰਦਰ ਸਿੰਘ ਦੀ ਮਾਂ ਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਪੁੱਤਰ ਵਰਿੰਦਰ ਸਿੰਘ, ਜਤਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਮਲੇਸ਼ੀਆ ਵਿਚ ਕੰਮ ਲਈ ਗਏ ਸਨ। ਭੁਪਿੰਦਰ ਸਿੰਘ ਕਰੀਬ 10 ਮਹੀਨੇ ਪਹਿਲਾਂ ਹੀ ਮਲੇਸ਼ੀਆ ਗਿਆ ਸੀ ਅਤੇ ਉਥੇ ਟਰਾਲਾ ਚਲਾਉਂਦਾ ਸੀ। 

ਮ੍ਰਿਤਕ ਦੇ ਭਰਾਵਾਂ ਨੇ ਪਰਿਵਾਰ ਨੂੰ ਦੱਸਿਆ ਕਿ ਭੁਪਿੰਦਰ ਸਿੰਘ ਟਰਾਲੇ ਵਿਚ ਸਾਮਾਨ ਲੱਦ ਕੇ ਦੋ ਹੋਰ ਟਰੱਕ ਚਾਲਕਾਂ ਨਾਲ ਜਾ ਰਿਹਾ ਸੀ, ਇਸੇ ਦੌਰਾਨ ਅਚਾਨਕ ਉਨ੍ਹਾਂ ਦੇ ਟਰਾਲੇ ਦੀ ਬ੍ਰੇਕ ਫੇਲ ਹੋ ਗਈ, ਜਿਸ ਕਾਰਨ ਅੱਗੇ ਚੱਲ ਰਿਹਾ ਟਰਾਲੇ ਪਿਛਲੇ ਨਾਲ ਟਕਰਾਅ ਗਿਆ। 

ਇਸ ਟੱਕਰ ਵਿਚ ਪਿਛਲਾ ਟਰਾਲਾ ਪਲਟ ਗਿਆ ਤੇ ਭੁਪਿੰਦਰ ਸਿੰਘ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਭੁਪਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਛੋਟਾ ਪੁੱਤਰ ਛੱਡ ਗਿਆ ਹੈ। ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਂਦਾ ਜਾਵੇ।