ਕੈਨੇਡਾ | ਇਥੋੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਲਕਾ ਗੁਰੂਹਰਸਹਾਏ ਦੇ ਵਸਨੀਕ ਅੰਕੁਸ਼ ਮਾਣਕਟਾਲਾ (27) ਦੀ ਕੈਨੇਡਾ ਵਿਚ ਬੇਵਕਤੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅੰਕੁਸ਼ ਮਾਣਕਟਾਲਾ ਪੁੱਤਰ ਆਤਮਾ ਰਾਮ ਵਾਸੀ ਮੰਡੀ ਗੁਰੂਹਰਸਹਾਏ ਬੀਤੇ ਕਈ ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਸੀ ਤੇ 2 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਤੇ ਅੰਕੁਸ਼ ਮਾਣਕਟਾਲਾ ਦੀ ਮੌਤ ਹੋ ਗਈ।
ਖ਼ਬਰ ਜਿਵੇਂ ਹੀ ਪਰਿਵਾਰ ਤੇ ਹਲਕਾ ਗੁਰੂਹਰਸਹਾਏ ਦੇ ਵਾਸੀਆਂ ਨੂੰ ਮਿਲੀ ਤਾਂ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ। ਨੋਜਵਾਨ ਅੰਕੁਸ਼ ਮਾਣਕਟਾਲਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਹ ਆਪਣੇ ਪਿੱਛੇ ਪਤਨੀ, ਮਾਂ-ਬਾਪ ਤੇ ਭਰਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ ਹਨ।