ਇਟਲੀ ‘ਚ ਪੰਜਾਬੀ ਭੈਣ-ਭਰਾ ਦੀ ਦਰਦਨਾਕ ਮੌਤ, ਪਰਿਵਾਰ ‘ਤੇ ਡਿੱਗਾ ਦੁੱਖਾਂ ਦਾ ਪਹਾੜ

0
783

ਅੰਮ੍ਰਿਤਸਰ | ਇਟਲੀ ਦੇ ਵੈਰੋਨਾ ਜ਼ਿਲੇ ਦੇ ਵੈਰੋਨੇਲਾ ਸ਼ਹਿਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਚੀਮਾਬਾਠ ਦੇ ਨੌਜਵਾਨ ਪੁੱਤਰ ਅੰਮ੍ਰਿਤਪਾਲ ਸਿੰਘ 18 ਸਾਲ ਤੇ ਨੌਜਵਾਨ ਬੇਟੀ ਬਲਪ੍ਰੀਤ ਕੌਰ 15 ਸਾਲ ਦੀ ਮੌਤ ਹੋ ਗਈ ਹੈ। ਦੋਵਾਂ ਹੀ ਮ੍ਰਿਤਕ ਭੈਣ-ਭਰਾ ਪ੍ਰਸਿੱਧ ਕਵੀਸ਼ਰ ਵੀਰ ਬਚਿੱਤਰ ਸਿੰਘ ਸ਼ੌਕੀ ਦੇ ਬੇਟਾ-ਬੇਟੀ ਸਨ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਭੈਣ-ਭਰਾ ਆਪਣੇ ਕੁਝ ਸਾਥੀਆਂ ਨਾਲ ਘੁੰਮਣ ਲਈ ਨਿਕਲੇ ਸਨ ਅਤੇ ਮੌਸਮ ਦੀ ਖਰਾਬੀ ਕਰ ਕੇ ਇਨ੍ਹਾਂ ਦੀ ਕਾਰ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਨਾਲ ਪਿੰਡ ਚੀਮਾ ਬਾਠ ਵਿਖੇ ਭਾਰੀ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਪਿੱਛੇ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।