ਲੁਧਿਆਣਾ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੱਜ ਇਲਾਕੇ ‘ਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਨਜ਼ਦੀਕੀ ਪਿੰਡ ਜਰਗੜੀ ਦੇ 26 ਸਾਲਾ ਨੌਜਵਾਨ ਹਰਮਨਜੋਤ ਸਿੰਘ ਗਿੱਲ ਪੁੱਤਰ ਤਰਨਜੀਤ ਸਿੰਘ ਗਿੱਲ ਦੀ ਅਮਰੀਕਾ ‘ਚ ਭੇਤਭਰੇ ਹਾਲਾਤ ‘ਚ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ। ਹਰਮਨਜੋਤ ਗਿੱਲ ਇਕ ਬਹੁਤ ਵਧੀਆ ਫੁੱਟਬਾਲ ਖਿਡਾਰੀ ਸੀ ਤੇ ਹੁਣ ਉਸ ਨੇ ਇੰਗਲੈਂਡ ਦੇ ਇਕ ਫੁੱਟਬਾਲ ਕਲੱਬ ਦੇ ਕੋਚ ਵਜੋਂ ਜ਼ਿੰਮੇਵਾਰੀ ਸੰਭਾਲਣੀ ਸੀ ਕਿ ਉਸੇ ਦਿਨ ਸਵੇਰੇ 5 ਵਜੇ ਦੇ ਕਰੀਬ ਇਹ ਘਟਨਾ ਵਾਪਰ ਗਈ।
ਪਰਿਵਾਰ ਅਨੁਸਾਰ ਹਰਮਨਜੋਤ ਗਿੱਲ ਦਾ ਸਸਕਾਰ ਅਮਰੀਕਾ ਵਿਚ ਹੀ ਕੀਤਾ ਜਾਣਾ ਹੈ। ਪੁਲਿਸ ਅਜੇ ਜਾਂਚ-ਪੜਤਾਲ ਵਿਚ ਜੁਟੀ ਹੈ। ਹਰਮਨਜੋਤ ਗਿੱਲ ਦੀ ਮੌਤ ਦੀ ਖ਼ਬਰ ਮਿਲਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਅਵਤਾਰ ਸਿੰਘ ਜਰਗੜੀ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।