ਜਲੰਧਰ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਸਹਾਰਾ

0
529

ਜਲੰਧਰ | ਆਸਟ੍ਰੇਲੀਆ ਵਿਚ ਪੰਜਾਬੀ ਵਿਅਕਤੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਾਇਆ ਨਾਲ ਸਬੰਧਤ ਦਿਨੇਸ਼ ਕੁਮਾਰ ਭੌਂਸਲੇ ਪੁੱਤਰ ਸਤਪਾਲ ਭੌਂਸਲੇ ਦੀ ਸੰਖੇਪ ਬੀਮਾਰੀ ਕਾਰਨ ਜਾਨ ਗਈ ਹੈ। ਉਹ 37 ਸਾਲ ਦੇ ਸਨ। ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਆਪਣੇ ਪਿੱਛੇ ਪਤਨੀ ਅਤੇ ਬੇਟਾ ਛੱਡ ਗਿਆ ਹੈ।

ਦਿਨੇਸ਼ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿਨੇਸ਼ ਕਾਂਗਰਸੀ ਆਗੂ ਅੰਮ੍ਰਿਤ ਭੌਂਸਲੇ ਦੇ ਚਾਚੇ ਦਾ ਮੁੰਡਾ ਸੀ। ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।