ਚੰਡੀਗੜ੍ਹ, 10 ਫਰਵਰੀ | ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਬਰੈਂਪਟਨ ਵਿਚ ਸੜਕ ਹਾਦਸੇ ਵਿਚ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਘਟਨਾ ਦੇਰ ਰਾਤ ਨੂੰ ਵਾਪਰੀ। ਮ੍ਰਿਤਕਾਂ ਦੀ ਪਛਾਣ ਰਿਤਿਕ, ਰੋਹਨ ਛਾਬੜਾ ਤੇ ਗੌਰਵ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਕਾਰ ਵਿਚ 3 ਵਿਦਿਆਰਥੀ ਸਵਾਰ ਸਨ। ਖੰਭੇ ਨਾਲ ਟਕਰਾਈ ਕਾਰ ਦੇ ਪਰਖੱਚੇ ਉਡ ਗਏ। ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਤਿੰਨਾਂ ਨੇ ਦਮ ਤੋੜ ਦਿੱਤਾ। ਦੱਸ ਦਈਏ ਕਿ ਤਿੰਨੋਂ ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਸਨ। ਹਾਦਸੇ ਵਿਚ ਮਰਨ ਵਾਲੇ ਤਿੰਨੋਂ ਹੀ ਸੈਲੂਨ ਵਿਚ ਪਾਰਟ ਟਾਈਮ ਜੌਬ ਕਰਦੇ ਸਨ।