UAE ‘ਚ 2 ਭਾਰਤੀਆਂ ਦੀ ਦਰਦਨਾਕ ਮੌਤ, ਈਦ ਵਾਲੇ ਦਿਨ ਵਾਪਰਿਆ ਹਾਦਸਾ

0
722

ਨਵੀਂ ਦਿੱਲੀ | UAE ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੰਯੁਕਤ ਅਰਬ ਅਮੀਰਾਤ ਵਿਚ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਹਾਦਸਿਆਂ ‘ਚ 2 ਭਾਰਤੀ ਪ੍ਰਵਾਸੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਭਿਲਾਸ਼ (38) ਤੇ ਕੇਰਲਾ ਦੇ 35 ਸਾਲ ਦੇ ਸੁਬੀਸ਼ ਚੋਜਿਆਮਪਰਮਬਥ ਵਜੋਂ ਹੋਈ ਹੈ।

ਅਭਿਲਾਸ਼ ਆਪਣੇ ਸਾਥੀਆਂ ਨਾਲ ਕਿਸ਼ਤੀ ਦੀ ਸੈਰ ‘ਤੇ ਗਿਆ ਸੀ, ਜਿਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ਾਰਜਾਹ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਹਾਦਸੇ ਵਿਚ ਇਕ ਬੱਚੇ ਸਮੇਤ ਤਿੰਨ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਘੱਟੋ-ਘੱਟ ਇੱਕ ਦੀ ਹਾਲਤ ਗੰਭੀਰ ਹੈ। ਹਾਦਸੇ ਸਮੇਂ ਕਿਸ਼ਤੀ ‘ਤੇ 16 ਯਾਤਰੀ ਸਵਾਰ ਸਨ ਅਤੇ ਰਿਪੋਰਟ ਵਿਚ ਹਾਦਸੇ ਦੀ ਸਹੀ ਮਿਤੀ ਜਾਂ ਸਮੇਂ ਦਾ ਜ਼ਿਕਰ ਨਹੀਂ ਕੀਤਾ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ ਧੀ ਛੱਡ ਗਿਆ ਹੈ। ਦੂਜੇ ਪਾਸੇ ਸੁਬੀਸ਼ ਚੋਜਿਆਮਪਰਮਬਥ ਦੀ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।