ਜੇਲ੍ਹ ‘ਚ ਸਿੱਧੂ ਦੇ ਗੋਡਿਆਂ ‘ਚ ਉੱਠਿਆ ਦਰਦ, ਡਾਕਟਰਾਂ ਨੇ ਬੈੱਡ ‘ਤੇ ਸੌਣ ਲਈ ਕਿਹਾ, ਟਾਇਲਟ ਸੀਟ ਵੀ ਉੱਚੀ ਕੀਤੀ ਜਾ ਰਹੀ

0
1040

ਪਟਿਆਲਾ | ਰੋਡ ਰੇਂਜ ਮਾਮਲੇ ‘ਚ ਇਕ ਸਾਲ ਦੀ ਸਜ਼ਾ ਕੱਟ ਰਹੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਸਿਹਤ ਵਿਗੜ ਗਈ ਹੈ। ਉਹਨਾਂ ਦੇ ਗੋਡਿਆਂ ਵਿੱਚ ਦਰਦ ਹੈ। ਡਾਕਟਰਾਂ ਦੀ ਟੀਮ ਪਟਿਆਲਾ ਕੇਂਦਰੀ ਜੇਲ੍ਹ ਪਹੁੰਚੀ ਹੈ।

ਸਿੱਧੂ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਡਾਕਟਰਾਂ ਨੇ ਸਿੱਧੂ ਨੂੰ ਸੌਣ ਲਈ ਬੈੱਡ ਦੇਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਹਨਾਂ ਦੀ ਟਾਇਲਟ ਸੀਟ ਵੀ ਉੱਚੀ ਕਰਨ ਨੂੰ ਕਿਹਾ ਹੈ।

ਨਵਜੋਤ ਸਿੱਧੂ ਪਟਿਆਲਾ ਜੇਲ੍ਹ ਦੀ ਬੈਰਕ ਨੰਬਰ 10 ਵਿੱਚ ਬੰਦ ਹੈ। ਜਿੱਥੇ ਉਹ ਫਰਸ਼ ‘ਤੇ ਸੌਂ ਰਹੇ ਸੀ। ਸੂਤਰਾਂ ਮੁਤਾਬਕ 6 ਫੁੱਟ ਲੰਬੇ ਸਿੱਧੂ ਦਾ ਭਾਰ ਵਧ ਗਿਆ ਹੈ। ਇਸ ਕਾਰਨ ਉਹਨਾਂ ਨੂੰ ਫਰਸ਼ ਤੋਂ ਉੱਠਣ ‘ਚ ਦਿੱਕਤ ਆ ਰਹੀ ਸੀ।

ਆਰਥੋਪੀਡਿਕ ਸਰਜਨ ਨੇ ਸ਼ਨੀਵਾਰ ਨੂੰ ਸਿੱਧੂ ਦੀ ਮੈਡੀਕਲ ਜਾਂਚ ਕੀਤੀ। ਉਨ੍ਹਾਂ ਨੇ ਸਿੱਧੂ ਨੂੰ ਵਜ਼ਨ ਘਟਾਉਣ ਦੀ ਸਲਾਹ ਦਿੱਤੀ ਹੈ